ਰਾਸ਼ਟਰਪਤੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ''ਚ RTI   ਕਾਰਜਕਰਤਾ ਵਿਰੁੱਧ ਕੇਸ ਦਰਜ

Monday, Mar 26, 2018 - 01:37 PM (IST)

ਰਾਸ਼ਟਰਪਤੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ''ਚ RTI   ਕਾਰਜਕਰਤਾ ਵਿਰੁੱਧ ਕੇਸ ਦਰਜ

ਸ਼ਿਮਲਾ — ਸੋਸ਼ਲ ਮੀਡੀਆ 'ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਖਿਲਾਫ ਭੱਦੀ ਟਿੱਪਣੀ ਕਰਨਾ ਸ਼ਿਮਲਾ ਦੇ ਇਕ ਆਰ.ਟੀ.ਆਈ. ਕਾਰਜਕਰਤਾ ਨੂੰ ਮਹਿੰਗਾ ਪੈ ਗਿਆ। ਸ਼ਿਮਲਾ ਪੁਲਸ ਨੇ ਸ਼ਿਵਸੈਨਾ ਦੇ ਬੁਲਾਰੇ ਬ੍ਰਿਜਲਾਲ ਦੀ ਸ਼ਿਕਾਇਤ ਦੇ ਅਧਾਰ 'ਤੇ ਸਦਰ ਪੁਲਸ ਸਟੇਸ਼ਨ 'ਚ ਕਰਮਚੰਦ ਭਾਟੀਆ ਨਾਮ ਦੇ ਕਾਰਜਕਰਤਾ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਕਰਮਚੰਦ ਭਾਟੀਆ 'ਤੇ ਦੋਸ਼ ਹੈ ਕਿ ਉਸਨੇ ਦੇਸ਼ ਦੇ ਰਾਸ਼ਟਰਪਤੀ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।
ਪੁਲਸ ਨੇ ਦੋਸ਼ੀ ਦਾ ਮੋਬਾਈਲ ਫੋਨ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਦੋਸ਼ੀ ਦੇ ਫੇਸਬੁੱਕ ਅਕਾਊਂਟ 'ਚੋਂ ਇਤਰਾਯੋਗ ਪੋਸਟ ਨੂੰ ਹਟਾ ਲਿਆ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਇਹ ਪੋਸਟ 23 ਮਾਰਚ ਨੂੰ ਪੋਸਟ ਕੀਤੀ ਗਈ ਸੀ।
ਸ਼ਿਕਾਇਤਕਰਤਾ ਨੇ ਕਰਮਚੰਦ ਭਾਟੀਆਂ 'ਤੇ ਹਿਮਾਚਲ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਮਹਿਲਾਵਾਂ ਦੇ ਖਿਲਾਫ ਵੀ ਭੱਦੀ ਟਿੱਪਣੀ ਕਰਨ ਦਾ ਦੋਸ਼ ਲਗਾਇਆ ਸੀ, ਜਿਸਦੀ ਸੂਚਨਾ ਮੁੱਖ ਮੰਤਰੀ ਨੂੰ 19 ਮਾਰਚ ਨੂੰ ਦੇ ਦਿੱਤੀ ਗਈ ਸੀ। ਪੁਲਸ ਨੇ ਰਾਸ਼ਟਰਪਤੀ ਦੇ ਖਿਲਾਫ ਭੱਦੀ ਟਿੱਪਣੀ ਕਰਨ ਦੇ ਦੋਸ਼ ਵਿਚ ਆਰ.ਟੀ.ਆਈ. ਕਾਰਜਕਰਤਾ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਮਾਮਲਾ ਐਤਵਾਰ ਨੂੰ ਦਰਜ ਕੀਤਾ ਗਿਆ ਅਤੇ ਦੋਸ਼ੀ ਕਰਮਚੰਦ ਭਾਟੀਆ ਨੂੰ ਸਵੇਰੇ 11 ਵਜੇ ਥਾਣੇ ਵਿਚ ਬੁਲਾ ਕੇ 6 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਹਾਲਾਂਕਿ ਪੁੱਛਗਿੱਛ ਤੋਂ ਬਾਅਦ ਕਰਮਚੰਦ ਨੂੰ ਛੱਡ ਦਿੱਤਾ ਗਿਆ ਪਰ ਜਾਂਚ ਅਜੇ ਤੱਕ ਜਾਰੀ ਹੈ। ਸੋਮਵਾਰ ਨੂੰ ਦੌਬਾਰਾ ਕਰਮਚੰਦ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਮੁਲਜ਼ਮ ਕਰਮਚੰਦ ਭਾਟੀਆ ਨੇ ਉਨ੍ਹਾਂ 'ਤੇ ਲਗਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਪੋਸਟ 'ਚ ਇਸਤੇਮਾਲ ਕੀਤੇ ਗਏ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ ਜਿਸ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਕਰਮਚੰਦ ਭਾਟੀਆ ਇਕ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਹ ਦਲਿਤ ਦੇ ਅਧਿਕਾਰਾਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਹਨ।


Related News