ਭਾਜਪਾ-ਸ਼ਿਵ ਸੈਨਾ ਨੂੰ ਭਾਗਵਤ ਦੀ ਨਸੀਹਤ- ਸਵਾਰਥ ਬਹੁਤ ਘੱਟ ਲੋਕ ਛੱਡਦੇ ਹਨ

11/19/2019 2:05:00 PM

ਨਵੀਂ ਦਿੱਲੀ— ਰਾਸ਼ਟਰੀ ਸੋਇਮ ਸੇਵਕ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਨੇ ਮਹਾਰਾਸ਼ਟਰ ਦੀ ਰਾਜਨੀਤੀ ਨੂੰ ਲੈ ਕੇ ਇਸ਼ਾਰਿਆਂ-ਇਸ਼ਾਰਿਆਂ 'ਚ ਇਕ ਵੱਡਾ ਬਿਆਨ ਦਿੱਤਾ ਹੈ। ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਸਵਾਰਥ ਨਾਲ ਨੁਕਸਾਨ ਹੁੰਦਾ ਹੈ ਪਰ ਸਵਾਰਥ ਨਹੀਂ ਛੱਡਦੇ। ਆਪਸ 'ਚ ਲੜਨ ਨਾਲ ਦੋਹਾਂ ਨੂੰ ਹਾਨੀ ਹੋਵੇਗੀ।

ਸਵਾਰਥ ਬਹੁਤ ਘੱਟ ਲੋਕ ਛੱਡਦੇ ਹਨ
ਨਾਗਪੁਰ 'ਚ ਸੰਘ ਮੁਖੀ ਨੇ ਕਿਹਾ,''ਸਾਰੇ ਮਨੁੱਖ ਜਾਣਦੇ ਹਨ ਕਿ ਕੁਦਰਤ ਨੂੰ ਨਸ਼ਟ ਕਰਨ ਨਾਲ ਅਸੀਂ ਨਸ਼ਟ ਹੋ ਜਾਵਾਂਗੇ ਪਰ ਕੁਦਰਤ ਨੂੰ ਨਸ਼ਟ ਕਰਨ ਦਾ ਕੰਮ ਰੁਕਿਆ ਨਹੀਂ। ਸਾਰੇ ਜਾਣਦੇ ਹਨ ਕਿ ਆਪਸ 'ਚ ਝਗੜਾ ਕਰਨ ਨਾਲ ਦੋਹਾਂ ਨੂੰ ਹਾਨੀ ਹੁੰਦੀ ਹੈ ਪਰ ਆਪਸ 'ਚ ਝਗੜਾ ਕਰਨ ਦੀ ਗੱਲ ਹਾਲੇ ਤੱਕ ਬੰਦ ਨਹੀਂ ਹੋਈ।'' ਉਨ੍ਹਾਂ ਨੇ ਅੱਗੇ ਕਿਹਾ,''ਸਾਰੇ ਜਾਣਦੇ ਹਨ ਕਿ ਸਵਾਰਥ ਬਹੁਤ ਖਰਾਬ ਗੱਲ ਹੈ ਪਰ ਸਵਾਰਥ ਨੂੰ ਬਹੁਤ ਘੱਟ ਲੋਕ ਛੱਡਦੇ ਹਨ। ਦੇਸ਼ ਦਾ ਉਦਾਹਰਣ ਲਵੋ ਜਾਂ ਵਿਅਕਤੀਆਂ ਦਾ।''

ਸ਼ਿਵ ਸੈਨਾ-ਭਾਜਪਾ ਨੂੰ ਦਿੱਤੀ ਨਸੀਹਤ
ਭਾਗਵਤ ਦੇ ਇਸ ਬਿਆਨ ਨੂੰ ਸ਼ਿਵ ਸੈਨਾ ਅਤੇ ਭਾਜਪਾ ਦੋਹਾਂ ਲਈ ਨਸੀਹਤ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਅਹੁਦੇ 'ਤੇ ਅੜੇ ਰਹਿੰਦੇ ਹੋਏ ਐੱਨ.ਡੀ.ਏ. ਨੂੰ ਵਿਧਾਨ ਸਭਾ ਚੋਣਾਂ 'ਚ ਬਹੁਮਤ ਮਿਲਣ ਦੇ ਬਾਵਜੂਦ ਸ਼ਿਵ ਸੈਨਾ ਨੇ ਭਾਜਪਾ ਦਾ ਸਾਥ ਛੱਡ ਦਿੱਤਾ। ਉੱਥੇ ਹੀ ਭਾਜਪਾ ਵਲੋਂ ਵੀ ਫਿਲਹਾਲ ਦੋਸਤੀ ਦੀ ਕੋਈ ਕੋਸ਼ਿਸ਼ ਨਹੀਂ ਦਿੱਸ ਰਹੀ ਹੈ। ਸ਼ਿਵ ਸੈਨਾ ਲਗਾਤਾਰ ਕਹਿ ਰਹੀ ਹੈ ਕਿ ਮੁੱਖ ਮੰਤਰੀ ਉਸੇ ਦਾ ਹੋਵੇਗਾ।


DIsha

Content Editor

Related News