ਰੀਤਾ ਬਹੁਗੁਣਾ ਨੇ ਮਮਤਾ ਬੈਨਰਜੀ ''ਤੇ ਕੀਤਾ ਪਲਟਵਾਰ

Saturday, Jun 23, 2018 - 05:08 PM (IST)

ਰੀਤਾ ਬਹੁਗੁਣਾ ਨੇ ਮਮਤਾ ਬੈਨਰਜੀ ''ਤੇ ਕੀਤਾ ਪਲਟਵਾਰ

ਸੀਤਾਪੁਰ— ਕੈਬਨਿਟ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਜ਼ਿਲਾ ਯੋਜਨਾ ਦੀ ਬੈਠਕ ਲਈ ਸੀਤਾਪੁਰ ਪਹੁੰਚੀ, ਇੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਪਲਟਵਾਰ ਕੀਤਾ। ਜੋਸ਼ੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੇ ਅੰਦਰ ਵੀ ਝਾਕਣਾ ਚਾਹੀਦਾ ਹੈ। ਉਸ ਤੋਂ ਬਾਅਦ ਕਿਸੇ ਹੋਰ ਦੇ ਉੱਪਰ ਟਿੱਪਣੀ ਕਰਨੀ ਚਾਹੀਦੀ ਹੈ, ਇੰਨਾ ਹੀ ਨਹੀਂ ਜੋਸ਼ੀ ਨੇ ਮਮਤਾ 'ਤੇ ਬੰਗਾਲ 'ਚ ਅਰਾਜਕਤਾ ਫੈਲਾਉਣ ਦਾ ਦੋਸ਼ ਵੀ ਲਗਾਇਆ।
ਜੰਮੂ ਕਸ਼ਮੀਰ ਨੂੰ ਲੈ ਕੇ ਕਾਂਗਰਸ ਨੇਤਾਵਾਂ ਦੇ ਬਿਆਨ ਦੇਣ ਨੂੰ ਉਨ੍ਹਾਂ ਨੇ ਇਤਰਾਜ਼ਯੋਗ ਦੱਸਿਆ। ਜੋਸ਼ੀ ਨੇ ਕਿਹਾ ਕਿ ਮਹਿਬੂਬਾ ਮੁਫਤੀ ਆਪਣਾ ਕੰਮ ਠੀਕ ਤਰ੍ਹਾਂ ਤੋਂ ਨਹੀਂ ਕਰ ਸਕੀ, ਜਦਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਮੌਕਾ ਦਿੱਤਾ ਗਿਆ ਸੀ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਜਵਾਨਾਂ ਦੀ ਜਾਨ ਦੀ ਕੀਮਤ 'ਤੇ ਕੋਈ ਸਮਝੌਤਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਵੀਰਵਾਰ ਇਕ ਸਮਾਗਮ ਦੌਰਾਨ ਕਿਹਾ ਕਿ ਅਸੀਂ ਬੀ. ਜੇ. ਪੀ. ਦੀ ਤਰ੍ਹਾਂ ਅੱਤਵਾਦੀ ਸੰਗਠਨ ਨਹੀਂ ਹਾਂ। ਉਹ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੇ ਹਨ ਅਤੇ ਸਿਰਫ ਇਸਾਈ ਜਾਂ ਮੁਸਲਮਾਨਾਂ ਨਾਲ ਹੀ ਨਹੀਂ ਸਗੋਂ ਹਿੰਦੂਆਂ ਵਿਚਕਾਰ ਲੜਾਉਣ ਦਾ ਕੰਮ ਕਰਦੇ ਹਨ। ਮਮਤਾ ਇਸ ਤੋਂ ਪਹਿਲਾਂ ਵੀ ਕਈ ਵਾਰ ਕੇਂਦਰ ਸਰਕਾਰ ਦੀ ਬਹੁਤ ਆਲੋਚਨਾ ਕਰਦੀ ਰਹੀ ਹੈ।


Related News