ਬਿਹਾਰ ''ਚ ਨਹੀਂ ਰੁਕ ਰਹੇ ਦੰਗੇ, ਹੁਣ ਨਵਾਦਾ ''ਚ ਹਿੰਸਾ

Saturday, Mar 31, 2018 - 03:35 AM (IST)

ਨਵਾਦਾ— ਬਿਹਾਰ ਦੇ ਨਵਾਦਾ ਜ਼ਿਲੇ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਧਾਰਮਿਕ ਸਥਾਨ 'ਚ ਇਕ ਮੂਰਤੀ ਨੂੰ ਨੁਕਸਾਨ ਪਹੁੰਚਾਏ ਜਾਣ ਨੂੰ ਲੈ ਕੇ 2 ਗੁੱਟਾਂ  ਵਿਚਾਲੇ ਹਿੰਸਕ ਝੜਪ ਹੋਣ ਤੋਂ ਬਾਅਦ ਦੰਗਾਕਾਰੀਆਂ ਨੇ ਕਈ ਦੁਕਾਨਾਂ 'ਚ ਅੱਗ ਲਾਉਣ ਦੇ ਨਾਲ-ਨਾਲ ਵਾਹਨਾਂ 'ਤੇ ਵੀ ਪਥਰਾਅ ਕੀਤਾ।
ਜ਼ਿਲਾ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਜ਼ਿਲੇ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਓਧਰ ਬਿਹਾਰ ਦੇ ਹੀ ਸਰਮਸਤੀਪੁਰ ਜ਼ਿਲੇ ਦੇ ਰੋਸੜਾ ਵਿਚ ਫਿਰਕੂ ਭਾਈਚਾਰੇ ਨੂੰ ਵਿਗਾੜਨ ਦੇ ਮਾਮਲੇ 'ਚ ਪੁਲਸ ਨੇ ਭਾਜਪਾ ਨੇਤਾ ਮੋਹਨ ਪਟਵਾ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਪੁਲਸ ਦੇ ਅਨੁਸਾਰ ਮਾਮਲੇ 'ਚ ਵੀਡੀਓ ਫੁਟੇਜ ਦੇ ਆਧਾਰ 'ਤੇ ਦੰਗਾਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।


Related News