ਸਰਕਾਰ ਨੇ ਪਥਰਾਅ ਕਰਨ ਵਾਲੇ ਦੋਸ਼ੀਆਂ ਖਿਲਾਫ ਦਰਜ ਮਾਮਲੇ ਲਏ ਵਾਪਸ : ਮਹਿਬੂਬਾ

Friday, Nov 24, 2017 - 12:18 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਕਸ਼ਮੀਰ ਘਾਟੀ 'ਚ ਪਹਿਲੀ ਵਾਰ ਪਥਰਾਅ ਕਰਨ ਵਾਲੇ ਦੋਸ਼ੀਆਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ ਦਰਜ ਮਾਮਲੇ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਕੇਂਦਰ ਸਰਕਾਰ ਨੇ ਕਸ਼ਮੀਰ ਵਲੋਂ ਗੱਲ ਕਰਨ ਵਾਲੇ ਦਿਨੇਸ਼ਵਰ ਸ਼ਰਮਾ ਦੀਆਂ ਸਿਫਾਰਿਸ਼ਾਂ ਨੂੰ ਮੰਨਦੇ ਹੋਏ ਸੂਬਾ ਸਰਕਾਰ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ। ਪਹਿਲੀ ਵਾਰ ਪਥਰਾਅ ਕਰਨ ਵਾਲੇ ਤਕਰੀਬਨ 4500 ਨੌਜਵਾਨਾਂ ਖਿਲਾਫ ਦਰਜ ਮਾਮਲੇ ਵਾਪਸ ਲੈਣ ਦੀ ਕੇਂਦਰ ਸਰਕਾਰ ਦੀ ਸਲਾਹ ਦੇ ਅਗਲੇ ਦਿਨ ਅੱਜ ਜੰਮੂ-ਕਸ਼ਮੀਰ ਸਰਕਾਰ ਨੇ ਇਸ ਫੈਸਲੇ ਦਾ ਐਲਾਨ ਕੀਤਾ। ਜੰਮੂ ਦੀ ਨੈਸ਼ਨਲ ਪੈਂਥਰਸ ਪਾਰਟੀ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ।
ਇਹ ਕਦਮ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਸੂਬੇ 'ਚ ਸ਼ਾਂਤੀ ਬਹਾਲ ਕਰਨ ਦੇ ਸਿਲਸਿਲੇ 'ਚ ਦਿਨੇਸ਼ਵਰ ਸ਼ਰਮਾ ਦੇ ਦੂਜੇ ਦੌਰ ਦੀ ਗੱਲ ਤੋਂ ਇਕ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਹੈ। ਸਾਬਕਾ ਖੂਫੀਆ ਬਿਊਰੋ(ਆਈ. ਬੀ.) ਪ੍ਰਮੁੱਖ ਨੂੰ ਗੱਲ ਕਰਨ ਵਾਲਾ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਘਾਟੀ ਦੀ ਪਹਿਲੀ ਯਾਤਰਾ ਕੀਤੀ ਪਰ ਕਾਰੋਬਾਰੀ ਭਾਈਚਾਰੇ, ਵੱਖਵਾਦੀ ਅਤੇ ਹੋਰ ਲੋਕਾਂ ਦੀ ਦੂਰੀ ਦੇ ਕਾਰਨ ਗਤੀਰੋਧ ਖਤਮ ਨਹੀਂ ਕਰ ਸਕੇ। ਮਹਿਬੂਬਾ ਨੇ ਕਿਹਾ ਕਿ ਵਿਸ਼ਵਾਸ ਬਹਾਲੀ ਦਾ ਇਹ ਕਦਮ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਬਦਲਣ ਵਾਲਾ ਅਤੇ ਸੰਵਾਦ ਦੇ ਜ਼ਰੀਏ ਫਿਰ ਤੋਂ ਮੇਲਜੋਲ ਦਾ ਮਾਹੌਲ ਬਣਾਉਣ ਦੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।   
 


Related News