ਗਣਤੰਤਰ ਦਿਵਸ ''ਤੇ ਜੰਮੂ-ਕਸ਼ਮੀਰ ''ਚ ਲਹਿਰਾਇਆ ਗਿਆ ਤਿਰੰਗਾ

Sunday, Jan 26, 2020 - 11:24 AM (IST)

ਗਣਤੰਤਰ ਦਿਵਸ ''ਤੇ ਜੰਮੂ-ਕਸ਼ਮੀਰ ''ਚ ਲਹਿਰਾਇਆ ਗਿਆ ਤਿਰੰਗਾ

ਜੰਮੂ— ਧਾਰਾ 370 ਹਟਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਜੰਮੂ-ਕਸ਼ਮੀਰ 'ਚ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ। ਜੰਮੂ 'ਚ ਪ੍ਰਦੇਸ਼ ਦੇ ਉੱਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਤਿਰੰਗਾ ਲਹਿਰਾ ਕੇ ਸੁਰੱਖਿਆ ਫੋਰਸਾਂ ਦੀ ਸਲਾਮੀ ਲਈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਰਾਜ 'ਚ ਜੋ ਤਬਦੀਲੀ ਆਈ ਹੈ, ਉਹ ਇੱਥੇ ਦੇ ਲੋਕਾਂ ਲਈ ਬੇਹੱਦ ਅਹਿਮ ਹੈ।

PunjabKesariਉੱਪ ਰਾਜਪਾਲ ਨੇ ਕਿਹਾ,''ਸੰਵਿਧਾਨ ਦੀ ਧਾਰਾ 370 ਦੇ ਅਸਥਾਈ ਪ੍ਰਬੰਧਾਂ ਨੂੰ ਹਟਾਏ ਜਾਣ ਨਾਲ ਜੰਮੂ-ਕਸ਼ਮੀਰ ਭਾਰਤ ਨਾਲ ਸਹੀ ਮਾਇਨੇ 'ਚ ਜੁੜ ਸਕਿਆ ਹੈ। ਇਸ ਫੈਸਲੇ ਨਾਲ ਕਸ਼ਮੀਰ ਦੇ ਸਾਹਮਣੇ ਖੜ੍ਹੀ ਆਰਥਿਕ ਅਤੇ ਕਾਨੂੰਨੀ ਸਮੱਸਿਆਵਾਂ ਦੇ ਦੂਰ ਹੋਣ ਦਾ ਮਾਰਗ ਪੱਕਾ ਹੋਇਆ ਹੈ।'' 

ਦੱਸਣਯੋਗ ਹੈ ਕਿ ਪਿਛਲੇ ਸਾਲ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਸੰਬੰਧ 'ਚ ਇਤਿਹਾਸਕ ਫੈਸਲਾ ਲੈਂਦੇ ਹੋਏ ਧਾਰਾ 370 ਦੇ ਪ੍ਰਬੰਧਾਂ ਅਤੇ ਧਾਰਾ 35 ਏ ਨੂੰ ਹਟਾ ਦਿੱਤਾ ਸੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਲਿਆ ਸੀ।


author

DIsha

Content Editor

Related News