‘ਮੇਰੇ ਕੋਲ ਸ਼ਬਦ ਨਹੀਂ ਹਨ, ਬਸ ਹੈਰਾਨ ਹਾਂ’; 11 ਦੋਸ਼ੀਆਂ ਦੀ ਰਿਹਾਈ ’ਤੇ ਛਲਕਿਆ ਬਿਲਕਿਸ ਬਾਨੋ ਦਾ ਦਰਦ

08/18/2022 1:24:32 PM

ਅਹਿਮਦਾਬਾਦ– ਗੁਜਰਾਤ ’ਚ 2002 ’ਚ ਗੋਧਰਾ ਕਾਂਡ ਮਗਰੋਂ ਹੋਏ ਦੰਗਿਆਂ ਦੀ ਪੀੜਤਾ ਬਿਲਕਿਸ ਬਾਨੋ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਲੋਕਾਂ ਨਾਲ ਜੁੜੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਮੇਰਾ ਨਿਆਂ ’ਤੇ ਜੋ ਭਰੋਸਾ ਸੀ, ਉਹ ਡਿੱਗ ਗਿਆ ਹੈ। ਬਾਨੋ ਨੇ ਗੁਜਰਾਤ ਸਰਕਾਰ ਤੋਂ ਇਸ ਫ਼ੈਸਲੇ ਨੂੰ ਵਾਪਸ ਲੈਣ ਅਤੇ ਬਿਨਾਂ ਡਰ ਦੇ ਜ਼ਿੰਦਗੀ ਜਿਊਣ ਦਾ ਅਧਿਕਾਰ ਦੇਣ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ- ਬਿਲਕਿਸ ਬਾਨੋ ਦੇ ਜਬਰ-ਜ਼ਿਨਾਹੀਆਂ ਨੂੰ ਰਿਹਾਅ ਕਰ ਆਪਣੀ ਹੀ ਨੀਤੀ ਕਿਉਂ ਭੁੱਲੀ ਸਰਕਾਰ? ਫ਼ੈਸਲੇ ’ਤੇ ਉੱਠੇ ਸਵਾਲ

ਦੱਸ ਦੇਈਏ ਕਿ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ-ਜ਼ਿਨਾਹ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਮਾਮਲੇ ਦੇ ਦੋਸ਼ੀ ਸਾਰੇ 11 ਲੋਕਾਂ ਨੂੰ ਭਾਜਪਾ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਮੁਆਫ਼ੀ ਨੀਤੀ ਤਹਿਤ ਮੁਆਫ਼ੀ ਦੇ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਧਰਾ ਸਬ-ਜੇਲ ’ਚੋਂ ਰਿਹਾਅ ਕਰ ਦਿੱਤਾ ਗਿਆ। 

ਬਿਲਕਿਸ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਦੱਸਿਆ ਗਲਤ

ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਬਿਲਕਿਸ ਨੇ ਕਿਹਾ ਕਿ ਇੰਨਾ ਵੱਡਾ ਅਤੇ ਅਨਿਆਪੂਰਨ ਫ਼ੈਸਲਾ ਕਰਨ ਤੋਂ ਪਹਿਲਾਂ ਕਿਸੇ ਨੇ ਉਨ੍ਹਾਂ ਦੀ ਸੁਰੱਖਿਆ ਦੇ ਬਾਰੇ ’ਚ ਨਹੀਂ ਸੋਚਿਆ। ਬਿਲਕਿਸ ਬਾਨੋ ਦੀ ਵਕੀਲ ਸ਼ੋਭਾ ਨੇ ਉਨ੍ਹਾਂ ਵਲੋਂ ਇਕ ਬਿਆਨ ਜਾਰੀ ਕੀਤਾ। ਬਿਆਨ ’ਚ ਬਿਲਕਿਸ ਨੇ ਕਿਹਾ ਕਿ 2 ਦਿਨ ਪਹਿਲਾਂ 15 ਅਗਸਤ 2022 ਨੂੰ ਜਦੋਂ ਮੈਂ ਸੁਣਿਆ ਕਿ ਮੇਰੇ ਪਰਿਵਾਰ ਅਤੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੇ, ਮੇਰੇ ਤੋਂ ਮੇਰੀ 3 ਸਾਲ ਦੀ ਬੱਚੀ ਖੋਹਣ ਵਾਲੇ 11 ਦੋਸ਼ੀਆਂ ਨੂੰ ਆਜ਼ਾਦ ਕਰ ਦਿੱਤਾ ਗਿਆ ਹੈ। ਮੇਰੀਆਂ ਅੱਖਾਂ ਅੱਗੇ 20 ਸਾਲ ਪੁਰਾਣਾ ਭਿਆਨਕ ਮੰਜ਼ਰ ਸਾਹਮਣੇ ਆ ਗਿਆ। ਬਿਲਕਿਸ ਨੇ ਕਿਹਾ, ‘‘ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਹੁਣ ਵੀ ਹੈਰਾਨ ਹਾਂ।’’

ਇਹ ਵੀ ਪੜ੍ਹੋ- ਭਾਜਪਾ ਸ਼ਾਸਨ ਤਹਿਤ ‘ਨਵੇਂ ਭਾਰਤ’ ਦਾ ਅਸਲੀ ਚਿਹਰਾ ਹੈ ਬਿਲਕਿਸ ਮਾਮਲੇ ’ਚ ਦੋਸ਼ੀਆਂ ਦੀ ਰਿਹਾਈ : ਵਿਰੋਧੀ ਧਿਰ

ਬਿਲਕਿਸ ਬਾਨੋ ਨੇ ਬਿਆਨ ਕੀਤਾ ਦਰਦ

ਬਿਲਕਿਸ ਨੇ ਕਿਹਾ ਕਿ ਉਹ ਸਿਰਫ਼ ਇੰਨਾ ਹੀ ਕਹਿ ਸਕਦੀ ਹੈ, ‘‘ਕਿਸੀ ਔਰਤ ਲਈ ਨਿਆਂ ਕਿਵੇਂ ਖ਼ਤਮ ਹੋ ਸਕਦਾ ਹੈ?’’ ਮੈਂ ਆਪਣੇ ਦੇਸ਼ ਦੀ ਸੁਪਰੀਮ ਕੋਰਟ ’ਤੇ ਭਰੋਸਾ ਕੀਤਾ। ਮੈਂ ਨਿਆਂ ਤੰਤਰ ’ਤੇ ਭਰੋਸਾ ਕੀਤਾ ਅਤੇ ਮੈਂ ਹੌਲੀ-ਹੌਲੀ ਆਪਣੇ ਭਿਆਨਕ ਅਤੀਤ ਨਾਲ ਜਿਊਣਾ ਸਿੱਖ ਰਹੀ ਸੀ। ਦੋਸ਼ੀਆਂ ਦੀ ਰਿਹਾਈ ਨੇ ਮੇਰੀ ਸ਼ਾਂਤੀ ਖੋਹ ਲਈ ਅਤੇ ਨਿਆਂ ਤੋਂ ਮੇਰਾ ਭਰੋਸਾ ਡਿੱਗ ਗਿਆ ਹੈ। ਬਿਲਕਿਸ ਨੇ ਅੱਗੇ ਕਿਹਾ ਕਿ ਮੇਰਾ ਦੁੱਖ ਅਤੇ ਮੇਰਾ ਟੁੱਟ ਰਿਹਾ ਭਰੋਸਾ ਸਿਰਫ਼ ਮੇਰੀ ਸਮੱਸਿਆ ਨਹੀਂ ਹੈ, ਸਗੋਂ ਇਸ ਦਾ ਰਾਬਤਾ ਅਦਾਲਤਾਂ ’ਚ ਨਿਆਂ ਲਈ ਲੜ ਰਹੀਆਂ ਸਾਰੀਆਂ ਔਰਤਾਂ ਨਾਲ ਹੈ। ਬਿਲਕਿਸ ਨੇ ਸੂਬਾ ਸਰਕਾਰ ਤੋਂ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲਖੀਮਪੁਰ ਖੀਰੀ ਲਈ ਘੱਤੀਆਂ ਵਹੀਰਾਂ, 'ਟੇਨੀ' ਦੀ ਬਰਖ਼ਾਸਤਗੀ ਸਮੇਤ ਕਈ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ

ਗੁਜਰਾਤ ਸਰਕਾਰ ਤੋਂ ਕੀਤੀ ਇਹ ਅਪੀਲ

ਬਿਲਕਿਸ ਨੇ ਕਿਹਾ ਕਿ ਮੈਂ ਗੁਜਰਾਤ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕਰਦੀ ਹਾਂ। ਸ਼ਾਂਤੀ ਅਤੇ ਡਰ ਤੋਂ ਰਹਿਤ ਜ਼ਿੰਦਗੀ ਜਿਊਣ ਦਾ ਮੇਰਾ ਹੱਕ ਵਾਪਸ ਕਰੋ। ਕਿਰਪਾ ਕਰਕੇ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਓ। ਜ਼ਿਕਰਯੋਗ ਹੈ ਕਿ ਮੁੰਬਈ ਦੀ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਅਦਾਲਤ ਨੇ 21 ਜਨਵਰੀ 2008 ਨੂੰ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੇ ਕਤਲ ਦੇ ਮਾਮਲੇ ’ਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਬੰਬੇ ਹਾਈ ਕੋਰਟ ਨੇ ਉਨ੍ਹਾਂ ਦੀ ਦੋਸ਼ ਸਿੱਧੀ ਨੂੰ ਬਰਕਰਾਰ ਰੱਖਿਆ ਸੀ।


Tanu

Content Editor

Related News