ਪਾਪਰਾਜੀ ''ਤੇ ਭੜਕੀ ਨੋਰਾ ਫਤੇਹੀ, ਕਿਹਾ- ਮੇਰੇ ਬੌਡੀ ਪਾਰਟਸ ''ਤੇ ਕੈਮਰਾ ਕਰਦੇ ਹਨ ਜ਼ੂਮ

Tuesday, Apr 23, 2024 - 04:44 PM (IST)

ਪਾਪਰਾਜੀ ''ਤੇ ਭੜਕੀ ਨੋਰਾ ਫਤੇਹੀ, ਕਿਹਾ- ਮੇਰੇ ਬੌਡੀ ਪਾਰਟਸ ''ਤੇ ਕੈਮਰਾ ਕਰਦੇ ਹਨ ਜ਼ੂਮ

ਐਂਟਰਟੇਨਮੈਂਟ ਡੈਸਕ : ਨੋਰਾ ਫਤੇਹੀ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਨੋਰਾ ਫਤੇਹੀ ਪਾਪਰਾਜ਼ੀ 'ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ। ਹਾਲਾਂਕਿ, ਉਸ ਨੂੰ ਪਾਪਰਾਜ਼ੀ ਦਾ ਰਵੱਈਆ ਪਸੰਦ ਨਹੀਂ ਹੈ। ਨੋਰਾ ਫਤੇਹੀ ਨੇ ਆਪਣੇ ਹਾਲੀਆ ਇੰਟਰਵਿਊ 'ਚ ਪਾਪਰਾਜ਼ੀ ਕਲਚਰ ਬਾਰੇ ਗੱਲ ਕੀਤੀ। ਨੋਰਾ ਫਤੇਹੀ ਨੇ ਕਿਹਾ ਕਿ ਪਾਪਰਾਜ਼ੀ ਉਸ ਦੇ ਸਰੀਰਕ ਅੰਗਾਂ 'ਤੇ ਕੈਮਰਾ ਜ਼ੂਮ ਕਰਦੇ ਹਨ। ਅਜਿਹਾ ਸਿਰਫ ਉਸ ਨਾਲ ਹੀ ਨਹੀਂ, ਸਗੋਂ ਹਰ ਦੂਸਰੀ ਅਦਾਕਾਰਾ ਨਾਲ ਕੀਤਾ ਜਾਂਦਾ ਹੈ।

PunjabKesari

ਅਦਾਕਾਰਾਂ ਪਾਪਰਾਜ਼ੀ ਨੂੰ ਪਾ ਚੁੱਕੀਆਂ ਨੇ ਝਾੜ
ਸੈਲੀਬ੍ਰਿਟੀਜ਼ ਤੇ ਪਾਪਰਾਜ਼ੀ ਦੋਵੇਂ ਜੁੜੇ ਹੋਏ ਹਨ। ਇੱਕ ਦੂਜੇ ਤੋਂ ਬਿਨਾਂ ਇਨ੍ਹਾਂ ਦਾ ਕੰਮ ਨਹੀਂ ਚੱਲਦਾ। ਸੋਸ਼ਲ ਮੀਡੀਆ 'ਤੇ ਸਿਤਾਰੇ ਅਕਸਰ ਸੈਲੇਬਸ ਕਾਰਨ ਹੀ ਚਰਚਾ 'ਚ ਰਹਿੰਦੇ ਹਨ। ਹਾਲਾਂਕਿ ਕਈ ਅਦਾਕਾਰਾਂ ਨੇ ਪਾਪਰਾਜ਼ੀ ਕਲਚਰ 'ਤੇ ਇਤਰਾਜ਼ ਵੀ ਪ੍ਰਗਟਾਇਆ ਹੈ। ਮ੍ਰਿਣਾਲ ਠਾਕੁਰ ਤੋਂ ਲੈ ਕੇ ਪਲਕ ਤਿਵਾੜੀ ਤਕ ਕਈ ਅਦਾਕਾਰਾਂ ਉਨ੍ਹਾਂ ਦੇ ਬਾਡੀ ਪਾਰਟਸ 'ਤੇ ਕੈਮਰੇ ਨੂੰ ਜ਼ੂਮ ਕਰਨ ਲਈ ਪਾਪਰਾਜ਼ੀ ਨੂੰ ਝਾੜ ਚੁੱਕੀਆਂ ਹਨ।

PunjabKesari

ਕੈਮਰਾ ਜ਼ੂਮ ਕਰਨ 'ਤੇ ਵਿੰਨ੍ਹਿਆ ਨਿਸ਼ਾਨਾ
ਨੋਰਾ ਫਤੇਹੀ ਨੇ ਵੀ ਪਾਪਰਾਜ਼ੀ ਦੀ ਇਸ ਹਰਕਤ 'ਤੇ ਨਾਰਾਜ਼ਗੀ ਜਤਾਈ ਹੈ। ਅਭਿਨੇਤਰੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੀ ਅਜਿਹੀ ਹਿੱਪ ਨਹੀਂ ਦੇਖੀ। ਜੋ ਹੈ ਸੋ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ, ਸਗੋਂ ਹੋਰ ਅਦਾਕਾਰਾਂ ਨਾਲ ਵੀ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੀ ਹਿੱਪ 'ਤੇ ਜ਼ੂਮ ਨਾ ਕਰਨ, ਕਿਉਂਕਿ ਇਹ ਐਕਸਾਈਟਿੰਗ ਨਹੀਂ ਲੱਗਦਾ ਹੈ ਪਰ ਉਹ ਐਵੇਂ ਹੀ ਤੁਹਾਡੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਜ਼ੂਮ ਇਨ ਕਰਦੇ ਹਨ। ਕਦੀ-ਕਦਾਈਂ, ਮੈਨੂੰ ਲਗਦਾ ਹੈ ਕਿ ਜ਼ੂਮ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਉਹ ਫਿਰ ਕਿਹੜੀ ਚੀਜ਼ 'ਤੇ ਫੋਕਸ ਕਰ ਰਹੇ ਹਨ?'

PunjabKesari

ਵਾਇਰਲ ਹੁੰਦੀ ਹੈ ਵੀਡੀਓ
ਨੋਰਾ ਫਤੇਹੀ ਨੇ ਦੱਸਿਆ ਕਿ ਉਹ ਪਾਪਰਾਜ਼ੀ ਦੀ ਇਸ ਹਰਕਤ ਤੋਂ ਖੁਦ ਨੂੰ ਪਰੇਸ਼ਾਨ ਨਹੀਂ ਹੋਣ ਦਿੰਦੀ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ 'ਤੇ ਮਾਣ ਹੈ। ਅਦਾਕਾਰਾ ਨੇ ਕਿਹਾ, "ਬਦਕਿਸਮਤੀ ਨਾਲ ਇਹ ਉਹ ਚੀਜ਼ਾਂ ਹਨ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀਆਂ ਹਨ। ਇਹ ਸਿਰਫ਼ ਸੋਸ਼ਲ ਮੀਡੀਆ ਐਲਗੋਰਿਦਮ ਗੇਮ ਖੇਡ ਰਹੀਆਂ ਹਨ। ਖੁਸ਼ਕਿਸਮਤੀ ਨਾਲ ਮੈਨੂੰ ਚੰਗੀ ਬਾਡੀ ਮਿਲੀ ਹੈ ਤੇ ਮੈਨੂੰ ਇਸ 'ਤੇ ਮਾਣ ਹੈ। ਮੈਂ ਇਸ ਨਾਲ ਸ਼ਰਮਿੰਦਾ ਨਹੀਂ ਹਾਂ।"

PunjabKesari

ਆਪਣੀ ਬੌਡੀ 'ਤੇ ਹੈ ਨਾਜ਼
ਨੋਰਾ ਫਤੇਹੀ ਨੇ ਅੱਗੇ ਕਿਹਾ, "ਸ਼ਾਇਦ ਕੈਮਰਾ ਜ਼ੂਮ ਕਰਨ ਦੇ ਪਿੱਛੇ ਉਨ੍ਹਾਂ ਦੀ ਭਾਵਨਾ ਗ਼ਲਤ ਹੈ ਪਰ ਇਹ ਡਿਸਕਸ਼ਨ ਦਾ ਵੱਖਰਾ ਮੁੱਦਾ ਹੈ। ਮੈਂ ਹਰ ਕਿਸੇ ਨੂੰ ਫੜ ਕੇ ਸਬਕ ਨਹੀਂ ਸਿਖਾ ਸਕਦੀ ਪਰ ਮੈਂ ਅਜੇ ਵੀ ਉਸੇ ਤਰ੍ਹਾਂ ਚੱਲਦੀ ਹਾਂ ਜਿਵੇਂ ਮੈਂ ਚੱਲਦਾ ਹਾਂ। ਮੈਂ ਆਪਣੇ ਸਰੀਰ ਨੂੰ ਲੈ ਕੇ ਪੂਰੀ ਤਰ੍ਹਾਂ ਕੌਨਫੀਡੈਂਟ ਹਾਂ।'

PunjabKesari

PunjabKesari


author

sunita

Content Editor

Related News