ਗਰਮੀਆਂ ''ਚ ਰੋਜ਼ਾਨਾ ਕਰੋ ਪੁਦੀਨੇ ਦਾ ਸੇਵਨ, ਢਿੱਡ ਦਰਦ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

03/30/2024 4:46:14 PM

ਜਲੰਧਰ – ਪੁਦੀਨਾ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਵੀ ਹੁੰਦਾ ਹੈ। ਪੁਦੀਨੇ ’ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਸਾਡੀ ਮਦਦ ਕਰਦੇ ਹਨ। ਪੁਦੀਨੇ ਦੀਆਂ ਪੱਤੀਆਂ ‘ਚ ਵਿਟਾਮਿਨ-ਏ, ਬੀ, ਸੀ, ਡੀ ਅਤੇ ਈ ਸਣੇ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪ੍ਰਚੂਰ ਤੱਤ ਪਾਏ ਜਾਂਦੇ ਹਨ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਪੁਦੀਨੇ ਦੀ ਹਰ ਘਰ 'ਚ ਵਰਤੋਂ ਖੱਟੀਆਂ ਚੀਜ਼ਾਂ ਅਤੇ ਚਾਹ ਬਣਾਉਣ 'ਚ ਕੀਤੀ ਜਾਂਦੀ ਹੈ। ਪੁਦੀਨਾ ਸਾਡੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਦਵਾਈਆਂ ਦੀ ਤਰ੍ਹਾਂ ਕੰਮ ਵੀ ਕਰਦਾ ਹੈ। ਇਸ ਨਾਲ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਪੁਦੀਨੇ ਦਾ ਸੇਵਨ ਕਰਨ ਨਾਲ ਹੋਣ ਵਾਲੇ ਫ਼ਾਇਦੇ...

1. ਮੂੰਹ ਦੀ ਬਦਬੂ
ਕਈ ਵਾਰ ਬਰੱਸ਼ ਕਰਨ ਦੇ ਬਾਅਦ ਵੀ ਮੂੰਹ 'ਚੋਂ ਬਦਬੂ ਆਉਂਦੀ ਰਹਿੰਦੀ ਹੈ। ਇਸ ਨੂੰ ਹਟਾਉਣ ਲਈ ਤੁਸੀਂ ਪੁਦੀਨੇ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ। ਇਸ ਤੋਂ ਇਲਾਵਾ ਪੁਦੀਨੇ ਨੂੰ ਸੁੱਕਾ ਕੇ ਇਸ ਦਾ ਚੂਰਨ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਕੇ ਦੰਦ ਸਾਫ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ।

PunjabKesari

2. ਡੀਹਾਈਡ੍ਰੇਸ਼ਨ ਤੋਂ ਬਚਾਅ
ਜੇਕਰ ਤੁਸੀਂ ਪਾਣੀ ਦੀ ਕਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਦੀਨੇ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ। ਜੇਕਰ ਤੁਸੀਂ ਉਲਟੀ, ਦਸਤ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦਿਨ ਵਿੱਚ ਦੋ-ਦੋ ਘੰਟੇ ਬਾਅਦ ਪੁਦੀਨੇ ਦੇ ਰਸ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ।

3. ਢਿੱਡ ਦਰਦ ਤੋਂ ਛੁਟਕਾਰਾ
ਪੁਦੀਨਾ ਢਿੱਡ ਦੀ ਸਮੱਸਿਆ ਲਈ ਫ਼ਾਇਦੇਮੰਦ ਹੁੰਦਾ ਹੈ। ਜਦੋਂ ਕਦੇ ਵੀ ਕਿਸੇ ਦਾ ਢਿੱਡ ਚੰਗੀ ਤਰ੍ਹਾਂ ਨਾਲ ਸਾਫ਼ ਨਾ ਹੋਇਆ ਹੋਵੇ ਅਤੇ ਢਿੱਡ 'ਚ ਦਰਦ ਹੋ ਰਿਹਾ ਹੋਵੇ ਤਾਂ ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ 'ਚ ਮਿਲਾ ਲਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੇਗੀ ਅਤੇ ਢਿੱਡ ਦਰਦ ਤੋਂ ਵੀ ਰਾਹਤ ਮਿਲੇਗੀ।

PunjabKesari

4. ਗਰਮੀ ਤੋਂ ਰਾਹਤ
ਪੁਦੀਨੇ ਦੀ ਵਰਤੋਂ ਖ਼ਾਸ ਕਰਕੇ ਗਰਮੀਆਂ 'ਚ ਗੰਨੇ ਦੇ ਰਸ 'ਚ ਅੰਬ ਦਾ ਪੰਨਾ ਬਣਾਉਣਾ 'ਚ ਭੋਜਨ 'ਚ ਕੀਤੀ ਜਾਂਦੀ ਹੈ, ਕਿਉਂਕਿ ਇਹ ਸਰੀਰ 'ਚ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਨਮੀ ਬਣੀ ਰਹਿੰਦੀ ਹੈ ਅਤੇ ਇਹ ਘਬਰਾਹਟ, ਉਲਟੀ, ਹੈਜਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

5. ਮੋਟਾਪਾ ਘਟਾਉਣ 'ਚ ਮਦਦ ਕਰੇ
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਹ ਭਾਰ ਘੱਟ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਜਮ੍ਹਾ ਵਸਾ ਨੂੰ ਘੱਟ ਕਰਦੇ ਹਨ ਅਤੇ ਮੋਟਾਪੇ ਤੋਂ ਛੁਟਕਾਰਾ ਦਿਵਾਉਂਦੇ ਹਨ।

PunjabKesari

6. ਪਿੰਪਲਸ ਤੋਂ ਛੁਟਕਾਰਾ
ਗਰਮੀਆਂ ਵਿੱਚ ਚਿਹਰੇ ਤੇ ਪਿੰਪਲਸ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤਿਆਂ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਪਿੰਪਲਸ ਤੇ ਲਗਾਓ। ਪਿੰਪਲਸ ਠੀਕ ਹੋ ਜਾਣਗੇ।

7. ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ
ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਪੁਦੀਨੇ ਦੇ ਪਾਣੀ ਨਾਲ ਵਾਲ ਧੋ ਲਓ, ਫਿਰ ਤਾਜ਼ੇ ਪਾਣੀ ਨਾਲ ਵਾਲ ਧੋਣ ਨਾਲ ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari


rajwinder kaur

Content Editor

Related News