ਮੇਨ ਤੋਂ ਲੂਪ ਲਾਈਨ ’ਤੇ ਆਈ ਕੋਰੋਮੰਡਲ ਐਕਸਪ੍ਰੈੱਸ ਤੇ ਮਾਲਗੱਡੀ ਵਿਚਾਲੇ ਜ਼ਬਰਦਸਤ ਟੱਕਰ, ਕੀ ਹੈ ਹਾਦਸੇ ਦਾ ਕਾਰਨ?

06/03/2023 7:26:01 PM

ਨੈਸ਼ਨਲ ਡੈਸਕ : ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਓਡਿਸ਼ਾ ਰੇਲ ਹਾਦਸੇ ’ਚ ਸਿਰਫ ਇਕ ਰੇਲਗੱਡੀ ਪਟੜੀ ਤੋਂ ਉੱਤਰੀ ਸੀ ਅਤੇ ਲੂਪ ਲਾਈਨ ’ਤੇ ਖੜ੍ਹੀ ਮਾਲਗੱਡੀ ਅਤੇ ਦੂਜੀ ਦਿਸ਼ਾ ਤੋਂ ਆਉਣ ਵਾਲੀਆਂ ਗੱਡੀਆਂ ਉਸ ਹਾਦਸੇ ਦਾ ਸ਼ਿਕਾਰ ਬਣ ਗਈਆਂ ਹਨ। ਹਾਲਾਂਕਿ ਹਾਦਸੇ ਦੇ 21 ਘੰਟੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਕੋਰੋਮੰਡਲ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਬਾਰੇ ਕੋਈ ਸਪੱਸ਼ਟੀਕਰਨ ਦੇਣ ਦੀ ਸਥਿਤੀ ’ਚ ਨਹੀਂ ਹੈ। ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਬਾਜ਼ਾਰ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਸ਼ਾਮ 7 ਵਜੇ ਵਾਪਰੇ ਇਸ ਹਾਦਸੇ ’ਚ ਦੋ ਯਾਤਰੀ ਟਰੇਨਾਂ ਦੇ 2500 ਤੋਂ ਵੱਧ ਯਾਤਰੀਆਂ ’ਚੋਂ ਅੱਧੇ ਤੋਂ ਵੱਧ ਯਾਤਰੀਆਂ ’ਚੋਂ ਅੱਧੇ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰਤ ਤੌਰ ’ਤੇ ਮਰਨ ਵਾਲਿਆਂ ਦੀ ਗਿਣਤੀ 288 ਅਤੇ ਜ਼ਖ਼ਮੀਆਂ ਦੀ ਗਿਣਤੀ 1,000  ਦੱਸੀ ਗਈ ਹੈ। ਸਥਾਨਕ ਸੂਤਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ੌਜੀ ਦੇ ਛੁੱਟੀ ’ਤੇ ਆਉਣ ਦੀ ਉਡੀਕ ’ਚ ਸੀ ਪਰਿਵਾਰ, ਵਰਤ ਗਿਆ ਇਹ ਭਾਣਾ

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਬਹਾਨਗਾ ਸਟੇਸ਼ਨ ’ਤੇ ਚੇਨਈ ਦੀ ਦਿਸ਼ਾ ਤੋਂ ਅੱਪ ਲਾਈਨ ’ਤੇ ਆ ਰਹੀ 12841 ਕੋਰੋਮੰਡਲ ਐਕਸਪ੍ਰੈੱਸ ਨੂੰ ਥਰੂਅ ਯਾਨੀ ਕਿ ਸਿਗਨਲ ਸੀ ਅਤੇ ਉਸ ਤੋਂ ਪਹਿਲਾਂ ਬਹਾਨਗਾ ਸਟੇਸ਼ਨ ’ਤੇ ਇਕ ਮਾਲਗੱਡੀ ਆਈ ਸੀ, ਜੋ ਬਹਾਨਗਾ ਅੱਪ ਲਾਈਨ ’ਤੇ ਖੜ੍ਹੀ ਸੀ। ਥਰੂਅ ਸਿਗਨਗ ਹੋਣ ਕਾਰਨ ਕੋਰੋਮੰਡਲ ਆਪਣੀ ਪੂਰੀ ਰਫ਼ਤਾਰ ਯਾਨੀ ਲੱਗਭਗ 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ ਆ ਰਹੀ ਸੀ ਤਾਂ ‘ਕਿਸੇ ਸਥਾਨ’ ’ਤੇ ਉਹ ਪੱਟੜੀ ਤੋਂ ਉੱਤਰ ਗਈ। ਕੋਰੋਮੰਡਲ ਐਕਸਪ੍ਰੈੱਸ ਦਾ ਇੰਜਣ ਲੂਪ ਲਾਈਨ ’ਤੇ ਖੜ੍ਹੀ ਮਾਲਗੱਡੀ ਨਾਲ ਟਕਰਾਇਆ ਤਾਂ 21 ਡੱਬੇ ਪਟੜੀ ਤੋਂ ਉੱਤਰ ਗਏ, ਜਦਕਿ ਤਿੰਨ ਡੱਬੇ ਨਾਲ ਲੱਗਦੀ ਡਾਊਨ ਲਾਈਨ ’ਤੇ ਉਸੇ ਸਮੇਂ ਨਿਕਲ ਰਹੀ 12864 ਡਾਊਨ ਹਾਵੜਾ ਤੋਂ ਯਸ਼ਵੰਤਪੁਰ ਜਾ ਰਹੀ ਦੁਰੰਤੋ ਐਕਸਪ੍ਰੈੱਸ ਨਾਲ ਜਾ ਟਕਰਾਏ ਤੇ ਇਸ ਕਾਰਨ ਦੁਰੰਤੋ ਐਕਸਪ੍ਰੈੱਸ ਦੇ ਆਖਰੀ ਦੋ ਡੱਬੇ ਪਟੜੀ ਤੋਂ ਉੱਤਰ ਗਏ।

ਇਹ ਖ਼ਬਰ ਵੀ ਪੜ੍ਹੋ :  ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਹਾਦਸੇ ਵਿਚ ਸਿਰਫ਼ ਇਕ ਰੇਲਗੱਡੀ ਯਾਨੀ ਕੋਰੋਮੰਡਲ ਐਕਸਪ੍ਰੈੱਸ ਪਟੜੀ ਤੋਂ ਉੱਤਰੀ ਅਤੇ ਦੂਜੀ ਦਿਸ਼ਾ ਤੋਂ ਆਉਣ ਵਾਲੀ ਦੁਰੰਤੋ ਐਕਸਪ੍ਰੈਸ ਅਤੇ ਮਾਲਗੱਡੀ ਇਸ ਇਸ ਦੁਰਘਟਨਾ ਦਾ ਸ਼ਿਕਾਰ ਬਣ ਗਈਆਂ। ਸੂਤਰਾਂ ਅਨੁਸਾਰ ਕੋਰੋਮੰਡਲ ਐਕਸਪ੍ਰੈੱਸ ਵਿਚ ਰਾਖਵੇਂ ਯਾਤਰੀਆਂ ਦੀ ਗਿਣਤੀ 1257 ਅਤੇ ਦੁਰੰਤੋ ’ਚ ਇਹ ਗਿਣਤੀ 1039 ਸੀ। ਅਣ-ਰਿਜ਼ਰਵਡ ਡੱਬਿਆਂ ’ਚ ਯਾਤਰੀਆਂ ਦੀ ਗਿਣਤੀ ਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿਚ ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਦੁਰਘਟਨਾਗ੍ਰਸਤ ਕੋਚਾਂ ’ਚ ਘੱਟੋ-ਘੱਟ ਤਿੰਨ ਅਣਰਿਜ਼ਰਵਡ ਕੋਚ ਸਨ। ਇਸ ਤਰ੍ਹਾਂ ਜ਼ਖ਼ਮੀ ’ਚ ਵੱਡੀ ਗਿਣਤੀ ਅਣ-ਰਿਜ਼ਰਵਡ ਡੱਬਿਆਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਹੋਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਹਾਦਸੇ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕਾਰਜ ਨਾਲ ਜੁੜੇ ਸੂਤਰਾਂ ਅਨੁਸਾਰ ਬਹਾਨਾਗਾ ਸਟੇਸ਼ਨ ’ਤੇ ਸਿਗਨਲ ਦਿੱਤੇ ਜਾਣ ਦੇ ਬਾਵਜੂਦ ਟ੍ਰੈਕ ਦੀ ਕੈਂਚੀ ਮੇਨ ਲਾਈਨ ਦੀ ਬਜਾਏ ਲੂਪ ਲਾਈਨ ’ਤੇ ਲੱਗੀ ਹੋਈ ਸੀ, ਜਿਸ ਕਾਰਨ ਪੂਰੀ ਸਪੀਡ ’ਤੇ ਆ ਰਹੀ ਕੋਰੋਮੰਡਲ ਐਕਸਪ੍ਰੈੱਸ ਤੇਜ਼ੀ ਨਾਲ ਲੂਪ ਲਾਈਨ ’ਤੇ ਆ ਗਈ। ਇਸ ਤੋਂ ਪਹਿਲਾਂ ਕਿ ਲੋਕੋ ਪਾਇਲਟ ਕੁਝ ਸਮਝ ਪਾਉਂਦਾ, ਪੂਰੇ ਜ਼ੋਰ ਨਾਲ ਮਾਲ ਗੱਡੀ ਨਾਲ ਟਕਰਾ ਗਈ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੋਰੋਮੰਡਲ ਦਾ ਇੰਜਣ ਮਾਲ ਗੱਡੀ ਦੀ ਖਾਲੀ ਵੈਗਨ ’ਤੇ ਇਸ ਤਰ੍ਹਾਂ ਚੜ੍ਹਿਆ ਕਿ ਇਸ ਨੂੰ ਖਿਡੌਣੇ ਵਾਂਗ ਚੁੱਕ ਕੇ ਮਾਲ ਗੱਡੀ ’ਤੇ ਰੱਖ ਦਿੱਤਾ ਗਿਆ ਹੋਵੇ। ਸਥਾਨਕ ਸੂਤਰਾਂ ਅਨੁਸਾਰ ਇਹ ਮਨੁੱਖੀ ਗ਼ਲਤੀ ਜਾਂ ਤਕਨੀਕੀ ਗ਼ਲਤੀ ਹੋਣ ਦੀ ਸੰਭਾਵਨਾ ਜ਼ਿਆਦਾ ਜਾਪਦੀ ਹੈ।

ਇਸ ਬਾਰੇ ਪੁੱਛੇ ਜਾਣ ’ਤੇ ਸਰਕਾਰੀ ਸੂਤਰਾਂ ਨੇ ਹਾਲਾਂਕਿ ਕਿਹਾ ਕਿ ਉਹ ਕੋਰੋਮੰਡਲ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਬਾਰੇ ਕਿਸੇ ਵੀ ਗੱਲ ਦਾ ਨਾ ਤਾਂ ਖੰਡਨ ਕਰ ਸਕਦੇ ਹਨ ਅਤੇ ਨਾ ਹੀ ਸਵੀਕਾਰ ਕਰ ਸਕਦੇ ਹਨ। ਇਹ ਜਾਂਚ ਦਾ ਵਿਸ਼ਾ ਹੈ। ਹਾਦਸਾ ਬਹੁਤ ਗੁੰਝਲਦਾਰ ਹੈ ਅਤੇ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਹੁਣ ਟਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਦੇਰ ਰਾਤ ਤੱਕ ਡਾਊਨ ਲਾਈਨ 'ਤੇ ਆਵਾਜਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ਖਮੀਆਂ ਦਾ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ।

ਸੂਤਰਾਂ ਅਨੁਸਾਰ NDRF ਦੀਆਂ 9 ਟੀਮਾਂ, ਰਾਜ ਆਫ਼ਤ ਰਾਹਤ ਬਲ ਦੀਆਂ ਪੰਜ ਟੀਮਾਂ, 24 ਫਾਇਰ ਅਤੇ ਐਮਰਜੈਂਸੀ ਸੇਵਾਵਾਂ ਅਤੇ ਸੌ ਤੋਂ ਵੱਧ ਮੈਡੀਕਲ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ। ਜ਼ਖਮੀਆਂ ਅਤੇ ਹੋਰਾਂ ਨੂੰ ਲਿਜਾਣ ਲਈ 200 ਤੋਂ ਵੱਧ ਐਂਬੂਲੈਂਸਾਂ ਅਤੇ 30 ਬੱਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਰਾਤ ਤਕਰੀਬਨ 1 ਵਜੇ ਦੁਰੰਤੋ ਐਕਸਪ੍ਰੈੱਸ ਦੇ 20 ਡੱਬਿਆਂ ਵਿਚ ਕੋਰੋਮੰਡਲ ਦੇ ਇਕ ਹਜ਼ਾਰ ਸੁਰੱਖਿਅਤ ਯਾਤਰੀਆਂ ਨੂੰ ਬਾਲਾਸੋਰ ਸਟੇਸ਼ਨ ਭੇਜਿਆ ਗਿਆ।


Manoj

Content Editor

Related News