ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਸਰਕਾਰ ਦੇਵੇਗੀ 15 ਲੱਖ ਰੁਪਏ

01/15/2020 1:30:25 PM

ਨਵੀਂ ਦਿੱਲੀ— ਕੇਂਦਰ ਸਰਕਾਰ ਛੇਤੀ ਹੀ ਗੰਭੀਰ ਸ਼੍ਰੇਣੀ ਦੀਆਂ ਦੁਰਲੱਭ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਮਦਦ ਦੇਵਗੀ। ਸਰਕਾਰ ਇਲਾਜ ਲਈ 15 ਲੱਖ ਰੁਪਏ ਤਕ ਦੀ ਰਕਮ ਉਪਲੱਬਧ ਕਰਵਾਏਗੀ। ਇਸ ਲਈ ਦੁਰਲੱਭ ਬੀਮਾਰੀ ਰਾਸ਼ਟਰੀ ਨੀਤੀ ਦਾ ਮਸੌਦਾ ਤਿਆਰ ਹੋ ਚੁੱਕਾ ਹੈ, ਜਿਸ 'ਚ ਰਾਸ਼ਟਰੀ ਅਰੋਗ ਨਿਧੀ ਯੋਜਨਾ ਤਹਿਤ ਮਰੀਜ਼ ਨੂੰ ਇਕ ਵਾਰ ਇਲਾਜ ਲਈ ਇਹ ਆਰਥਿਕ ਸਹਿਯੋਗ ਦੇਣ ਦੀ ਵਿਵਸਥਾ ਕੀਤੀ ਗਈ ਹੈ। ਹਾਲਾਂਕਿ ਇਹ ਰਕਮ ਸਿਰਫ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣ 'ਤੇ ਹੀ ਦਿੱਤੀ ਜਾਵੇਗੀ।

ਮਸੌਦੇ 'ਚ ਇਹ ਲਾਭ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਤਕ ਹੀ ਸੀਮਤ ਨਹੀਂ ਰੱਖਿਆ ਗਿਆ ਹੈ, ਸਗੋਂ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ ਤਹਿਤ ਮੰਨੀ ਗਈ 40 ਫੀਸਦੀ ਆਬਾਦੀ ਨੂੰ ਵੀ ਮਿਲੇਗਾ। ਮੰਤਰਾਲੇ ਕੁਝ ਡਾਕਟਰੀ ਸੰਸਥਾਵਾਂ ਨੂੰ ਇਲਾਜ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਵਿਚ ਹੈ। ਇਨ੍ਹਾਂ 'ਚ ਏਮਜ਼ ਦਿੱਲੀ, ਮੁਹੰਮਦ ਆਜ਼ਾਦ ਮੈਡੀਕਲ ਕਾਲਜ ਦਿੱਲੀ, ਸੰਜੇ ਗਾਂਧੀ ਪੀ. ਜੀ. ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਲਖਨਊ), ਚੰਡੀਗੜ੍ਹ ਪੀ. ਜੀ. ਆਈ. ਅਤੇ 4 ਹੋਰ ਡਾਕਟਰੀ ਸੰਸਥਾਵਾਂ ਸ਼ਾਮਲ ਹਨ।

ਇੱਥੇ ਦੱਸ ਦੇਈਏ ਕਿ ਦੁਰਲੱਭ ਸ਼੍ਰੇਣੀ ਤਹਿਤ 450 ਬੀਮਾਰੀਆਂ ਹੀ ਸਰਕਾਰੀ ਹਸਪਤਾਲਾਂ 'ਚ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੁਰਲੱਭ ਬੀਮਾਰੀਆਂ ਦੇ ਇਲਾਜ 'ਚ ਬੱਚਿਆਂ ਦੀ ਬੀਮਾਰੀ 'ਚ 10 ਲੱਖ ਤੋਂ 1 ਕਰੋੜ ਰੁਪਏ ਤਕ ਹਰ ਸਾਲ ਖਰਚ ਹੁੰਦੇ ਹਨ।


Tanu

Content Editor

Related News