ਨਾਬਾਲਗ ਧੀਆਂ ਨਾਲ ਕਰਦਾ ਸੀ ਜਬਰ ਜ਼ਨਾਹ, ਅਦਾਲਤ ਨੇ ਪਿਓ ਨੂੰ ਸੁਣਾਈ 123 ਸਾਲ ਦੀ ਸਜ਼ਾ

02/07/2024 10:43:26 AM

ਮੱਲਾਪੁਰਮ- ਕੇਰਲ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਨਾਬਾਲਗ ਧੀਆਂ ਵਿਚੋਂ ਵੱਡੀ ਨਾਲ ਵਾਰ-ਵਾਰ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਕੁੱਲ 123 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਛੋਟੀ ਧੀ ਦਾ ਯੌਨ ਸ਼ੋਸ਼ਣ ਕਰਨ 'ਤੇ 3 ਸਾਲ ਦੀ ਸਜ਼ਾ ਸੁਣਾਈ।

ਮੰਜੇਰੀ ਫਾਸਟ ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਅਸ਼ਰਫ ਏ. ਐੱਮ. ਨੇ ਮੁਲਜ਼ਮ ਨੂੰ ਆਈ. ਪੀ. ਸੀ. ਦੀਆਂ ਤਿੰਨ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਪੋਕਸੋ ਤਹਿਤ 40-40 ਸਾਲ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ਨੂੰ ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਤਿੰਨ ਸਾਲ ਯਾਨੀ ਕੁੱਲ 123 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸ ’ਤੇ 7 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ ਅਤੇ ਉਸ ਨੂੰ ਵੱਧ ਤੋਂ ਵੱਧ 40 ਸਾਲ ਦੀ ਸਜ਼ਾ ਕੱਟਣੀ ਪਵੇਗੀ।

ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ

ਅਦਾਲਤ ਨੇ ਦੋਸ਼ੀ ਨੂੰ ਧਾਰਾ 376 (3) (16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ), ਧਾਰਾ 5 (ਐਲ) ਅਤੇ 5 (ਐਮ) ਤਹਿਤ 40-40 ਸਾਲ ਦੀ ਸਜ਼ਾ ਅਤੇ ਪੋਕਸੋ ਐਕਟ-ਜੁਵੇਨਾਈਲ ਐਕਟ ਦੀ ਧਾਰਾ 75 ਤਹਿਤ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ।


Tanu

Content Editor

Related News