ਮਾਮਲਾ ਗੰਭੀਰ ਹੈ, ਮੈਂ ਖੁਦ ਜਾਵਾਂਗਾ ਜੰਮੂ-ਕਸ਼ਮੀਰ : ਰੰਜਨ ਗੋਗੋਈ

Monday, Sep 16, 2019 - 12:42 PM (IST)

ਮਾਮਲਾ ਗੰਭੀਰ ਹੈ, ਮੈਂ ਖੁਦ ਜਾਵਾਂਗਾ ਜੰਮੂ-ਕਸ਼ਮੀਰ : ਰੰਜਨ ਗੋਗੋਈ

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਧਾਰਾ-370 'ਚ ਤਬਦੀਲੀ ਅਤੇ ਉਸ ਦੇ ਬਾਅਦ ਦੇ ਹਾਲਾਤ 'ਤੇ ਹੋ ਰਹੀ ਸੁਣਵਾਈ ਦੌਰਾਨ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ,''ਇਹ ਮਾਮਲਾ ਗੰਭੀਰ ਹੈ, ਮੈਂ ਖੁਦ ਹਾਲਾਤ ਦੇਖਣ ਸ਼੍ਰੀਨਗਰ ਜਾਵਾਂਗਾ। ਦਰਅਸਲ ਇਹ ਮਾਮਲਾ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ ਮਾਮਲੇ ਦੀ ਸੁਣਵਾਈ ਦਾ ਸੀ।'' ਇਸ 'ਚ ਪਟੀਸ਼ਨਕਰਤਾ ਵਕੀਲ ਨੇ ਕਿਹਾ ਕਿ ਕਸ਼ਮੀਰ 'ਚ ਬੰਦ ਕਾਰਨ ਵਕੀਲ ਹਾਈ ਕੋਰਟ ਨਹੀਂ ਪਹੁੰਚ ਪਾ ਰਹੇ ਹਨ। ਸੁਣਵਾਈ ਦੌਰਾਨ ਚੀਫ ਜਸਟਿਸ ਨੇ ਕਿਹਾ,''ਲੋਕਾਂ ਦਾ ਹਾਈ ਕੋਰਟ ਨਾ ਪਹੁੰਚਣਾ ਇਕ ਗੰਭੀਰ ਮਸਲਾ ਹੈ। ਉਨ੍ਹਾਂ ਨੇ ਪੁੱਛਿਆ ਲੋਕਾਂ ਨੂੰ ਕੋਰਟ ਪਹੁੰਚਣ 'ਚ ਪਰੇਸ਼ਾਨੀ ਹੋ ਰਹੀ ਹੈ। ਹਾਲਾਤ ਗੰਭੀਰ ਹਨ, ਅਜਿਹੇ 'ਚ ਮੈਂ ਖੁਦ ਸ਼੍ਰੀਨਗਰ ਜਾਵਾਂਗਾ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਜੰਮੂ-ਕਸ਼ਮੀਰ ਹਾਈ ਕੋਰਟ ਨੂੰ ਨੋਟਿਸ ਦਿੱਤਾ ਹੈ।

ਉੱਥੇ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ,''ਕਸ਼ਮੀਰ ਸਥਿਤ ਸਾਰੀਆਂ ਅਖਬਾਰਾਂ ਚੱਲ ਰਹੀਆਂ ਹਨ ਅਤੇ ਸਰਕਾਰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੀ ਹੈ। ਪਾਬੰਦੀਸ਼ੁਦਾ ਇਲਾਕਿਆਂ 'ਚ ਪਹੁੰਚ ਲਈ ਮੀਡੀਆ ਨੂੰ ਪਾਸ ਦਿੱਤੇ ਗਏ ਹਨ ਅਤੇ ਪੱਤਰਕਾਰਾਂ ਨੂੰ ਫੋਨ ਅਤੇ ਇੰਟਰਨੈੱਟ ਦੀ ਸਹੂਲਤ ਵੀ ਮੁਹੱਈਆ ਕਰਵਾ ਗਈ ਹੈ। ਦੂਰਦਰਸ਼ਨ ਵਰਗੇ ਟੀ.ਵੀ. ਚੈਨਲ ਅਤੇ ਹੋਰ ਨਿੱਜੀ ਚੈਨਲ, ਐੱਫ.ਐੱਮ. ਨੈੱਟਵਰਕ ਕੰਮ ਕਰ ਰਹੇ ਹਨ। ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਕਿ ਇਕ ਗੋਲੀ ਵੀ ਨਹੀਂ ਚਲਾਈ ਗਈ ਅਤੇ ਸਥਾਨਕ ਪਾਬੰਦੀਆਂ ਲੱਗੀਆਂ ਹਨ। ਇਸ 'ਤੇ ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਨੂੰ ਕਿਹਾ ਕਿ ਇਨ੍ਹਾਂ ਹਲਫਨਾਮਿਆਂ ਦਾ ਵੇਰਵਾ ਦਿਓ ਅਤੇ ਆਮ ਸਥਿਤੀ ਬਹਾਲ ਕਰਨ ਲਈ ਕੋਸ਼ਿਸ਼ ਕੀਤੀ ਜਾਵੇ।


author

DIsha

Content Editor

Related News