ਮੁਜਫੱਰਪੁਰ ਤੋਂ ਸੰਸਦ ਮੈਂਬਰ ਅਜੇ ਨਿਸ਼ਾਦ ਦੀ ਪਤਨੀ ਰਾਮਾ ਨਿਸ਼ਾਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

Tuesday, Jul 03, 2018 - 04:37 PM (IST)

ਮੁਜਫੱਰਪੁਰ ਤੋਂ ਸੰਸਦ ਮੈਂਬਰ ਅਜੇ ਨਿਸ਼ਾਦ ਦੀ ਪਤਨੀ ਰਾਮਾ ਨਿਸ਼ਾਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

ਹਾਜੀਪੁਰ— ਬਿਹਾਰ ਦੇ ਮੁਜਫੱਰਪੁਰ ਸੰਸਦ ਮੈਂਬਰ ਅਜੇ ਨਿਸ਼ਾਦ ਦੀ ਪਤਨੀ ਰਾਮਾ ਨਿਸ਼ਾਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ 'ਤੇ ਨਗਰਪਾਲਿਕਾ ਦੀ ਜ਼ਮੀਨ 'ਤੇ ਕੀਤੇ ਜਾ ਰਹੇ ਨਿਰਮਾਣ ਕੰਮ 'ਚ ਗੜਬੜੀ ਦਾ ਦੋਸ਼ ਲੱਗਾ ਹੈ। ਰਾਮਾ ਦੇ ਇਲਾਵਾ ਚਾਰ ਹੋਰ ਲੋਕਾਂ ਖਿਲਾਫ ਵੀ ਨੋਟਿਸ ਜਾਰੀ ਕੀਤਾ ਗਿਆ ਹੈ।


ਰਾਮਾ ਨਿਸ਼ਾਦ ਹਾਜੀਪੁਰ ਨਗਰ ਪਰਿਸ਼ਦ ਦੀ ਪ੍ਰਧਾਨ ਵੀ ਹੈ। ਨਗਰ ਨਿਗਮ ਦੀ ਜ਼ਮੀਨ ਬਹੁਤ ਸਮੇਂ ਤੋਂ ਇਕ ਕੰਪਲੈਕਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ 'ਚ ਗੜਬੜੀ ਦੇ ਦੋਸ਼ ਲੱਗੇ ਸਨ। ਜਿਸ ਦੇ ਬਾਅਦ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਅਤੇ ਫਿਰ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ।


Related News