ਹਿੰਦੂ ਨਹੀਂ ਸਿੱਖਾਂ ਨੇ ਸ਼ੁਰੂ ਕੀਤਾ ਸੀ ਰਾਮ ਮੰਦਰ ਦਾ ਅੰਦੋਲਨ, ਜਾਣੋ ਪੂਰਾ ਇਤਿਹਾਸ

Sunday, Jan 21, 2024 - 06:21 PM (IST)

ਲਖਨਊ- ਕੀ ਤੁਸੀਂ ਜਾਣਦੇ ਹੋ  ਕਿ ਰਾਮ ਮੰਦਰ ਅੰਦੋਲਨ ਕਿਸੇ ਹਿੰਦੂ ਨੇ ਨਹੀਂ ਸਗੋਂ ਸਿੱਖਾਂ ਨੇ ਸ਼ੁਰੂ ਕੀਤਾ ਸੀ। ਇਸ ਆਧਾਰ 'ਤੇ ਸੁਪਰੀਮ ਕੋਰਟ ਨੇ 2019 'ਚ ਸਵੀਕਾਰ ਕੀਤਾ ਸੀ ਕਿ ਪਹਿਲਾਂ ਮਸਜਿਦ ਦੀ ਥਾਂ 'ਤੇ ਮੰਦਰ ਸੀ। ਇਸ ਗੱਲ ਦਾ ਖੁਲਾਸਾ ਦੇਸ਼ ਦੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਰਵੀ ਭੱਟ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਪੁਰੀ ਜਾ ਰਹੇ ਸਨ ਤਾਂ ਉਹ ਅਯੁੱਧਿਆ ਵਿਚ ਰੁਕੇ ਸਨ। ਉਹ ਰਾਮ ਮੰਦਰ ਵੀ ਗਏ ਅਤੇ ਉੱਥੇ ਮੌਜੂਦ ਇਕ ਦਰੱਖਤ ਹੇਠਾਂ ਤਪੱਸਿਆ ਕੀਤੀ। ਉਹ ਸਬੂਤ ਅੱਜ ਵੀ ਮੌਜੂਦ ਹਨ।

ਇਹ ਵੀ ਪੜ੍ਹੋ : ਮੁਸਲਿਮ ਔਰਤ ਨੇ ਬਣਾਈ 21 ਫੁੱਟ ਲੰਬੀ ਬੰਸਰੀ, ਅਯੁੱਧਿਆ ਲਈ ਹੋਈ ਰਵਾਨਾ

14 ਦਿਨਾਂ ਤੱਕ ਬਾਬਰੀ ਮਸਜਿਦ 'ਤੇ ਕੀਤਾ ਸੀ ਕਬਜ਼ਾ

ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਅਯੁੱਧਿਆ ਜਾ ਚੁੱਕੇ ਹਨ ਅਤੇ ਉਨ੍ਹਾਂ ਨੇ ਵੀ ਉਥੇ ਮੰਦਰ ਵਿਚ ਦਰਸ਼ਨ ਕੀਤੇ ਸਨ। ਇਸ ਤੋਂ ਬਾਅਦ ਕਹਾਣੀ ਸ਼ੁਰੂ ਹੁੰਦੀ ਹੈ ਕਿ ਬਾਬਰ 1526 ਵਿਚ ਭਾਰਤ ਆਇਆ ਅਤੇ ਉਸ ਦੇ ਹੁਕਮ 'ਤੇ 1528 ਵਿਚ ਉਸ ਦੇ ਸਹਾਇਕ ਮੀਰ ਨੇ ਅਯੁੱਧਿਆ ਵਿਚ ਮੰਦਰ ਨੂੰ ਢਾਹ ਕੇ ਇਕ ਮਸਜਿਦ ਬਣਵਾਈ। ਸੰਨ 1556 ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਮੰਦਰ ਅਤੇ ਮਸਜਿਦ ਨੂੰ ਲੈ ਕੇ ਝਗੜਾ ਹੋ ਗਿਆ ਸੀ। ਫਿਰ 1858 ਵਿਚ ਪਹਿਲੀ ਵਾਰ ਸਿੱਖਾਂ ਦਾ ਇਕ ਸਮੂਹ ਸੀ, ਜਿਸ ਨੂੰ 'ਨਿਹੰਗ ਸਿੱਖ' ਕਹਿੰਦੇ ਹਨ, ਉਨ੍ਹਾਂ ਦੇ ਪ੍ਰਮੁੱਖ ਬਾਬਾ ਫਕੀਰ ਸਿੰਘ ਖਾਲਸਾ ਨੇ ਨਵੰਬਰ ਮਹੀਨੇ ਵਿਚ ਆਪਣੇ 25 ਸਾਥੀਆਂ ਨਾਲ ਬਾਬਰੀ ਮਸਜਿਦ ਵਿਚ ਦਾਖਲ ਹੋ ਕੇ ਇਸ ’ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ 14 ਦਿਨਾਂ ਤੱਕ ਇਸ 'ਤੇ ਕਬਜ਼ਾ ਕਰ ਰੱਖਿਆ ਸੀ ਅਤੇ ਇਸ ਦੌਰਾਨ ਬਾਬਾ ਫਕੀਰ ਸਿੰਘ ਖਾਲਸਾ ਨੇ ਮਸਜਿਦ 'ਚ ਦਾਖ਼ਲ ਹੁੰਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਂ ਨਾਅਰੇ ਲਗਾਏ ਹੀ ਸਨ, ਨਾਲ ਹੀ ਰਾਮ ਦੇ ਵੀ ਜੈਕਾਰੇ ਲਗਾਏ ਸਨ ਅਤੇ ਪੂਰੀਆਂ ਕੰਧਾਂ 'ਤੇ ਉਨ੍ਹਾਂ ਨੇ ਰਾਮ ਨਾਮ ਲਿਖ ਦਿੱਤਾ ਸੀ। 

ਇਹ ਵੀ ਪੜ੍ਹੋ : ਅਯੁੱਧਿਆ 'ਚ ਜਗਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, 7.5 ਕਰੋੜ ਦੱਸੀ ਜਾ ਰਹੀ ਕੀਮਤ

ਬਾਬਾ ਫਕੀਰ ਸਿੰਘ ਖਾਲਸਾ ਨੇ ਹਵਨ ਕਰਵਾਇਆ

ਡਾ: ਰਵੀ ਭੱਟ ਨੇ ਦੱਸਿਆ ਕਿ ਮਸਜਿਦ 'ਚ ਪ੍ਰਵੇਸ਼ ਕਰਨ ਤੋਂ ਬਾਅਦ ਨਿਹੰਗ ਸਿੱਖ ਬਾਬਾ ਫਕੀਰ ਸਿੰਘ ਖਾਲਸਾ ਨੇ ਮਸਜਿਦ ਵਿਚ ਟੋਆ ਪੁੱਟਿਆ, ਉੱਥੇ ਹਵਨ ਕੁੰਡ ਬਣਾਇਆ ਅਤੇ ਹਵਨ ਕੀਤਾ। ਇਸ ਦੌਰਾਨ ਉਸ ਦੇ 25 ਸਾਥੀ ਮਸਜਿਦ ਦੇ ਬਾਹਰ ਪਹਿਰਾ ਦੇ ਰਹੇ ਸਨ। ਇੰਨਾ ਹੀ ਨਹੀਂ ਬਾਬਾ ਫਕੀਰ ਸਿੰਘ ਖਾਲਸਾ ਨੇ ਉਥੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਵੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ : 22 ਜਨਵਰੀ ਨੂੰ 10 ਲੱਖ ਦੀਵਿਆਂ ਨਾਲ ਰੌਸ਼ਨ ਹੋਵੇਗੀ ਅਯੁੱਧਿਆ

ਸਿੱਖਾਂ ਖ਼ਿਲਾਫ਼ ਦਰਜ ਹੋਈ ਸੀ ਐੱਫ.ਆਈ.ਆਰ

ਇਤਿਹਾਸਕਾਰ ਡਾਕਟਰ ਰਵੀ ਭੱਟ ਨੇ ਦੱਸਿਆ ਕਿ ਪਹਿਲੀ ਐੱਫ.ਆਈ.ਆਰ. 28 ਨਵੰਬਰ ਨੂੰ ਦਰਜ ਕੀਤੀ ਗਈ ਸੀ। ਉਸ ਸਮੇਂ ਅਵਧ ਦੇ ਪੁਲਸ ਸਟੇਸ਼ਨ ਅਧਿਕਾਰੀ ਸ਼ੀਤਲ ਦੂਬੇ ਨੇ ਸਿੱਖਾਂ  ਖ਼ਿਲਾਫ਼ ਪਹਿਲੀ ਐਫ.ਆਈ.ਆਰ. ਦਰਜ ਕੀਤੀ ਸੀ। ਇਸ ਤੋਂ ਬਾਅਦ ਸਿੱਖਾਂ ਨੂੰ ਇਕ ਨੋਟਿਸ ਦਿੱਤਾ ਗਿਆ ਕਿ ਉਹ ਮਸਜਿਦ ਤੋਂ ਬਾਹਰ ਆ ਜਾਣ ਤਾਂ ਸਿੱਖ ਬਾਹਰ ਆ ਗਏ ਸਨ ਪਰ ਮਸਜਿਦ ਦੇ ਬਾਹਰ ਹੀ 2 ਸਾਲ ਤੱਕ ਖੜ੍ਹੇ ਰਹੇ ਸਨ ਅਤੇ ਜਦੋਂ ਵੀ ਮਸਜਿਦ ਵਿਚ ਅਜ਼ਾਨ ਹੁੰਦੀ ਸੀ ਤਾਂ ਸਾਰੇ ਸਿੱਖ ਇਕੱਠੇ ਹੋ ਕੇ ਸ਼ੰਖ ਵਜਾਉਂਦੇ ਸਨ।

ਇਹ ਵੀ ਪੜ੍ਹੋ : ਬੈਟਮੈਨ ਤੋਂ ਲੈ ਕੇ ਆਇਰਨ ਮੈਨ ਤੱਕ ਰਾਮ ਮੰਦਰ 'ਚ ਦੇ ਰਹੇ ਸੇਵਾਵਾਂ, ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

ਸਾਰੀ ਜਾਣਕਾਰੀ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਹੈ

ਇਤਿਹਾਸਕਾਰ ਨੇ ਦੱਸਿਆ ਕਿ ਉਸ ਨੇ ਜੋ ਪੂਰੀ ਜਾਣਕਾਰੀ ਦਿੱਤੀ ਹੈ, ਉਹ ਅਸਲ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਲਿਖੀ ਗਈ ਹੈ, ਜਦੋਂ ਉਨ੍ਹਾਂ ਨੇ ਮੰਨਿਆ ਸੀ ਕਿ ਮਸਜਿਦ ਦੀ ਜਗ੍ਹਾ ਮੰਦਰ ਸੀ। ਉਸੇ ਆਧਾਰ 'ਤੇ ਅੱਜ ਮੰਦਰ ਬਣ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News