ਪੁੱਤ ਨੂੰ Happy Birthday ਕਹਿਣ ਲਈ ਕੀਤਾ ਸੀ ਫ਼ੋਨ, ਅੱਗਿਓਂ ਮਿਲੀ ਖ਼ਬਰ ਨੇ ਚੀਰ ਦਿੱਤਾ ਮਾਂ ਦਾ ਕਾਲਜਾ

Tuesday, Dec 17, 2024 - 01:47 PM (IST)

ਖੰਨਾ (ਬਿਪਨ): ਸੁਨਹਿਰੀ ਭਵਿੱਖ ਲਈ ਪੁੱਤ ਨੂੰ ਵਿਦੇਸ਼ ਭੇਜਣ ਵਾਲੀ ਮਾਂ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਫ਼ੋਨ ਕਰ ਰਹੀ ਸੀ, ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਲਾਡਲੇ ਪੁੱਤ ਨਾਲ ਕੀ ਭਾਣਾ ਵਾਪਰ ਚੁੱਕਿਆ ਸੀ। ਵਾਰ-ਵਾਰ ਫ਼ੋਨ ਕਰਨ 'ਤੇ ਵੀ ਜਦੋਂ ਉਸ ਦੇ ਪੁੱਤ ਨੇ ਫ਼ੋਨ ਨਾ ਚੁੱਕਿਆ ਤਾਂ ਉਸ ਨੇ ਪੁੱਤ ਦੇ ਮਾਲਕ ਨੂੰ ਫ਼ੋਨ ਕੀਤਾ, ਤਾਂ ਅੱਗਿਓਂ ਪਤਾ ਲੱਗਿਆ ਕਿ ਉਸ ਦਾ ਪੁੱਤ ਤਾਂ ਇਹ ਦੁਨੀਆ ਛੱਡ ਕੇ ਜਾ ਚੁੱਕਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਮਚੀ ਤਰਥੱਲੀ! ਤੀਜੀ ਜਮਾਤ ਦੀ ਵਿਦਿਆਰਥਣ ਦੀ ਹੋਈ ਮੌਤ

ਇਹ ਮੰਦਭਾਗਾ ਹਾਦਸਾ ਖੰਨਾ ਦੇ ਰਹਿਣ ਵਾਲੇ ਸਮੀਰ ਕੁਮਾਰ ਨਾਲ ਵਾਪਰਿਆ ਹੈ। ਦਰਅਸਲ, ਕੱਲ ਜੋਰਜੀਆ ਵਿਚ ਵਾਪਰੇ ਹਾਦਸੇ ਵਿਚ ਮਾਰੇ ਗਏ 12 ਲੋਕਾਂ ਵਿਚੋਂ ਸਮੀਰ ਵੀ ਇਕ ਸੀ। ਸਮੀਰ ਦੀ ਮੌਤ ਦੀ ਖ਼ਬਰ ਮਿਲਣ ਨਾਲ ਘਰ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਸਮੀਰ ਦੇ ਵੱਡੇ ਭਰਾ ਗੁਰਰਦੀਪ ਕੁਮਾਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਸਮੀਰ ਨਾਲ ਗੱਲਬਾਤ ਹੋਈ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦਾ ਐਲਾਨ

ਦੱਸ ਦਈਏ ਕਿ ਬੀਤੇ ਦਿਨੀਂ ਜੋਰਜੀਆ ਵਿਚ ਇਕ ਰੈਸਟੋਰੈਂਟ ਵਿਚ ਸੋਂਦੇ ਹੋਏ 12 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਸਨ। ਸਮੀਰ ਦੇ ਪਰਿਵਾਰ ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਸਮੀਰ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ, ਤਾਂ ਜੋ ਰਸਮਾਂ-ਰਿਵਾਜਾਂ ਮੁਤਾਬਕ ਉਸ ਦਾ ਸਸਕਾਰ ਕੀਤਾ ਜਾ ਸਕੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News