ਪੰਜਾਬ ''ਚ 16 ਦਸੰਬਰ ਨੂੰ ਲੈ ਕੇ ਵੱਡਾ ਐਲਾਨ, ਜਾਣੋ ਕੀ ਹੈ ਪੂਰਾ ਮਾਮਲਾ

Tuesday, Dec 10, 2024 - 10:34 AM (IST)

ਲੁਧਿਆਣਾ (ਸਿਆਲ) : ਪੰਜਾਬ ’ਚ ਵੱਡੇ ਪੱਧਰ 'ਤੇ ਹੋ ਰਹੀਆਂ ਗਊ ਹੱਤਿਆਵਾਂ ਦੇ ਖ਼ਿਲਾਫ਼ ਸਮੂਹ ਹਿੰਦੂ ਸੰਗਠਨਾਂ ਵੱਲੋਂ ਰੋਸ ਵਜੋਂ ਪੰਜਾਬ ਦੇ ਸਾਰੇ ਡੀ. ਸੀ ਦਫ਼ਤਰਾਂ ’ਚ 16 ਦਸੰਬਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਧਰਨੇ ਦਿੱਤੇ ਜਾਣ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸ ਧਰਨੇ ਦੀ ਤਿਆਰੀ ਦੇ ਸਬੰਧ ’ਚ ਲੁਧਿਆਣਾ ਹਿੰਦੂ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਇਕ ਬੈਠਕ ਤਾਜਪੁਰ ਰੋਡ ਸਥਿਤ ਸ਼ਨੀ ਮੰਦਰ ’ਚ ਆਯੋਜਿਤ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਿਨ ਲੱਗੇਗਾ ਲੰਬਾ Powercut, ਇਨ੍ਹਾਂ ਇਲਾਕਿਆਂ 'ਚ ਨਹੀਂ ਆਵੇਗੀ ਬਿਜਲੀ

ਇਸ ਮੌਕੇ ਪਵਨ ਗੁਪਤਾ, ਕਮਲੇਸ਼ ਭਾਰਦਵਾਜ, ਸਤੀਸ਼ ਸ਼ਰਮਾ ਨੇ ਕਿਹਾ ਕਿ ਜਿਹੜੇ ਖ਼ੁਦ ਨੂੰ ਸਨਾਤਨੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਭਗਤ ਸਮਝਦੇ ਹਨ ਅਤੇ ਗਊ ਮਾਤਾ ਨੂੰ ਆਪਣੀ ਮਾਤਾ ਸਮਝਦੇ ਹਨ, ਉਹ ਕਤਲੇਆਮ ਖ਼ਿਲਾਫ਼ 16 ਦਸੰਬਰ 2024 ਨੂੰ ਇਸ ਵਿਸ਼ਾਲ ਰੋਸ ਧਰਨੇ ’ਚ ਭਾਰੀ ਗਿਣਤੀ ’ਚ ਪਹੁੰਚਣ ਅਤੇ ਪੰਜਾਬ ਅਤੇ ਕੇਂਦਰ ਸਰਕਾਰ 'ਤੇ ਆਪਣਾ ਦਬਾਅ ਬਣਾਉਣ, ਤਾਂ ਜੋ ਗਊ ਮਾਤਾ ਦਾ ਕਤਲ ਕਰਨ ਵਾਲਿਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ : ਨਿਗਮ ਤੇ ਕੌਂਸਲ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਬਣਾਈ ਰਣਨੀਤੀ
ਜਾਣੋ ਪੂਰਾ ਮਾਮਲਾ
ਫਗਵਾੜਾ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਬੀਤੇ ਦਿਨੀਂ ਕੁੱਝ ਸ਼ਰਾਰਤੀ ਅਨਸਰਾਂ ਨੇ ਗਊਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ ਅਤੇ ਮਰਨੀਆਂ ਸ਼ੁਰੂ ਹੋ ਗਈਆਂ। ਇਸ ਨਾਲ ਪੂਰੇ ਸ਼ਹਿਰ 'ਚ ਹਲਚਲ ਮੱਚ ਗਈ। ਹੁਣ ਤੱਕ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਾਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਫਗਵਾੜਾ ਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀਂ ਮਤਲਬ ਕਿ 9 ਦਸੰਬਰ ਨੂੰ ਫਗਵਾੜਾ ਸ਼ਹਿਰ ਵਿੱਚ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ। ਉੱਥੇ ਮੌਜੂਦ ਹੋਰ ਲੋਕਾਂ ਨੇ ਵੀ ਇਸ ਸੱਦੇ ਲਈ ਸਹਿਮਤੀ ਜਤਾਈ ਹੈ। ਇਸ ਤੋਂ ਬਾਅਦ ਹੁਣ 16 ਦਸੰਬਰ ਨੂੰ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News