ਔਰਤ ਨਾਲ ਠੱਗੀ ਮਾਰ ਗਿਆ 'ਸੋਨੂੰ ਬਾਬਾ', ਜਾਣੋ ਪੂਰਾ ਮਾਮਲਾ
Thursday, Dec 12, 2024 - 03:54 PM (IST)

ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਸੋਨਾ ਦੋਗੁਣਾ ਕਰਨ ਵਾਲੇ 2 ਮੁਲਜ਼ਮਾਂ ਦੇ ਖ਼ਿਲਾਫ਼ ਘਰੋਂ 10 ਤੋਲੇ ਸੋਨਾ ਤੇ 2 ਲੱਖ ਰੁਪਏ ਦੀ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਬੰਦ ਹੋ ਜਾਣਗੇ ਪੰਜਾਬ ਦੇ ਇਹ ਸਕੂਲ, ਬੱਚਿਆਂ ਦੀ ਐਡਮਿਸ਼ਨ ਕਰਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਪ੍ਰਿਯੰਕਾ ਪਤਨੀ ਨਵੀ ਅਰੋੜਾ ਵਾਸੀ ਪੀਰੂ ਬੰਦਾ ਮੁਹੱਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਦਾ ਦੋਸਤ ਸਰਬਜੀਤ ਸਿੰਘ ਵਾਸੀ ਫਿਰੋਜ਼ਪੁਰ ਤੇ ਸੋਨੂੰ ਬਾਬਾ ਉਸ ਦੇ ਘਰ ਆਏ ਤੇ ਉਸ ਨੂੰ ਸੋਨਾ ਦੋਗੁਣਾ ਕਰਨ ਦਾ ਲਾਲਚ ਦੇਣ ਲੱਗ ਪਏ, ਪਰ ਉਸ ਨੇ ਮਨਾ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਇਸ ਮਗਰੋਂ ਸਰਬਜੀਤ ਨੇ ਉਨ੍ਹਾਂ ਨੂੰ ਗੱਲਾਂ ਵਿਚ ਲਗਾਇਆ ਤੇ ਉਸ ਦੇ ਘਰ ਅੰਦਰ ਪਈ ਅਲਮਾਰੀ ਵਿਚੋਂ 10 ਤੋਲੇ ਸੋਨਾ ਤੇ 2 ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8