ਇੰਝ ਬਦਲਾਇਆ ਜਾ ਸਕਦੈ Voter ID ਕਾਰਡ, ਜਾਣੋ ਪੂਰਾ ਪ੍ਰੋਸੈੱਸ
Wednesday, Dec 11, 2024 - 05:20 PM (IST)
ਜਲੰਧਰ - ਵੋਟਰ ਆਈਡੀ ਕਾਰਡ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਇਕ ਪਛਾਣ ਪੱਤਰ ਹੈ ਤੇ ਆਮ ਤੌਰ 'ਤੇ ਚੋਣਾਂ ’ਚ ਵੋਟ ਪਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਕੰਮਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਵੋਟਰ ਆਈਡੀ ਕਾਰਡ ਨੂੰ ਅਪਡੇਟ ਰੱਖਣਾ ਜ਼ਰੂਰੀ ਹੈ। ਵਿਆਹ ਤੋਂ ਬਾਅਦ ਔਰਤਾਂ ਦਾ ਪਤਾ ਬਦਲ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਆਪਣਾ ਵੋਟਰ ਆਈਡੀ ਕਾਰਡ ਟਰਾਂਸਫਰ ਕਰਨਾ ਹੋਵੇਗਾ। ਅਸੀਂ ਤੁਹਾਨੂੰ ਵੋਟਰ ਆਈਡੀ ਕਾਰਡ ਟ੍ਰਾਂਸਫਰ ਕਰਨ ਦਾ ਔਨਲਾਈਨ ਤਰੀਕਾ ਦੱਸਦੇ ਹਾਂ। ਚੋਣ ਕਮਿਸ਼ਨ ਔਰਤਾਂ ਨੂੰ ਵੋਟਰ ਆਈਡੀ ਕਾਰਡ ’ਚ ਆਪਣਾ ਪਤਾ ਆਨਲਾਈਨ ਤਬਦੀਲ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਦੇ ਲਈ ਔਰਤਾਂ ਕੋਲ ਨਵੇਂ ਪਤੇ ਦਾ ਦਸਤਾਵੇਜ਼ ਹੋਣਾ ਚਾਹੀਦਾ ਹੈ। ਇਹ ਦਸਤਾਵੇਜ਼ ਔਰਤ ਜਾਂ ਉਸਦੇ ਪਤੀ ਦੇ ਨਾਂ 'ਤੇ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਸੀਂ ਪਤਾ ਬਦਲਣ ਲਈ ਆਨਲਾਈਨ ਅਪਲਾਈ ਕਰ ਸਕਦੇ
ਇਨ੍ਹਾਂ ਡਾਕੂਮੈਂਟਸ ਦੀ ਹੋਵੇਗੀ ਲੋੜ
ਆਧਾਰ ਕਾਰਡ
ਪਿਛਲੇ ਇਕ ਸਾਲ ਦਾ ਪਾਣੀ, ਬਿਜਲੀ ਜਾਂ ਗੈਸ ਦਾ ਬਿੱਲ
ਬੈਂਕ ਜਾਂ ਪੋਸਟ ਆਫਿਸ ਦੀ ਪਾਸਬੁੱਕ
ਭਾਰਤੀ ਪਾਸਪੋਰਟ
ਮਾਲ ਵਿਭਾਗ ਦੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਜਿਵੇਂ ਕਿਸਾਨ ਬਾਹੀ
ਰਜਿਸਟਰੜ ਲੀਡ ਡੀਡ ਜਾਂ ਰੈਂਟ ਡੀਡ
ਰਜਿਸਟਰਡ ਸੇਲ ਡੀਡ
ਵੋਟਰ ਆਈਡੀ ਕਾਰਡ ਟ੍ਰਾਂਸਫਰ ਕਰਾਉਣ ਲਈ ਅਪਲਾਈ ਕਰਨ ਲਈ ਤੁਹਾਡਾ ਰਾਸ਼ਟਰੀ ਵੋਟਰ ਸੇਵਾ ਪੋਰਟਲ ’ਤੇ ਰਜਿਸਟਰਡ ਅਕਾਊਂਟ ਹੋਣਾ ਚਾਹੀਦਾ ਹੈ।
ਇਸ ਨੂੰ ਅਪਲਾਈ ਕਰਨ ਦਾ ਤਰੀਕਾ :-
- ਨੈਸ਼ਨਲ ਵੋਟਰ ਸਰਵਿਸ ਪੋਰਟਲ (NVSP) ਦੀ ਵੈੱਬਸਾਈਟ 'ਤੇ ਜਾਓ ਅਤੇ ਲੌਗ ਇਨ ਕਰੋ।
- ਇਸ ਤੋਂ ਬਾਅਦ ‘Shifting of residence/correction of entries in existing electoral roll’ ਟੈਬ 'ਤੇ ਕਲਿੱਕ ਕਰੋ।
- ਇੱਥੇ ਤੁਹਾਨੂੰ 'ਫਿਲ ਫਾਰਮ 8' ਆਪਸ਼ਨ ਮਿਲੇਗਾ। ਇਸ 'ਤੇ ਕਲਿੱਕ ਕਰੋ।
- ਫਿਰ ਤੁਸੀਂ 'Self' ਆਪਸ਼ਨ 'ਤੇ ਕਲਿੱਕ ਕਰੋ ਅਤੇ ਆਪਣਾ EPIC ਨੰਬਰ ਦੇਖਣ ਲਈ ਸਬਮਿਟ ਕਰੋ।
- ਇਸ ਤੋਂ ਬਾਅਦ ਵੋਟਰ ਵੇਰਵਿਆਂ ਦੀ ਸਮੀਖਿਆ ਕਰੋ ਅਤੇ ‘ਸ਼ਿਫਟਿੰਗ ਆਫ ਰੈਜ਼ੀਡੈਂਸ’ ਆਪਸ਼ਨ ਦੀ ਚੋਣ ਕਰੋ।
- ਇਹ ਵੀ ਦੱਸੋ ਕਿ ਪਤਾ ਵਿਧਾਨ ਸਭਾ ਹਲਕੇ ਦੇ ਅੰਦਰ ਜਾਂ ਬਾਹਰ ਬਦਲ ਰਿਹਾ ਹੈ।
- ਫਾਰਮ 8 ’ਚ ਸਾਰੇ ਲੋੜੀਂਦੇ ਵੇਰਵੇ ਭਰੋ ਅਤੇ ਐਡਰੈੱਸ ਪਰੂਫ਼ ਦਸਤਾਵੇਜ਼ ਅੱਪਲੋਡ ਕਰੋ।
- ਇਸ ਤੋਂ ਬਾਅਦ ਕੈਪਚਾ ਕੋਡ ਦਰਜ ਕਰੋ ਅਤੇ 'ਪ੍ਰੀਵਿਊ ਐਂਡ ਸਬਮਿਟ' 'ਤੇ ਕਲਿੱਕ ਕਰੋ।
- ਅੰਤ ’ਚ, ਫਾਰਮ 8 ਦੀ ਸਮੀਖਿਆ ਕਰੋ ਅਤੇ ਫਿਰ ਇਸਨੂੰ ਜਮ੍ਹਾਂ ਕਰੋ।
- ਇਸ ਤੋਂ ਬਾਅਦ, ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ 'ਤੇ ਇਕ ਸੁਨੇਹਾ ਆਵੇਗਾ, ਜਿਸ ’ਚ ਐਪਲੀਕੇਸ਼ਨ ਦਾ ਹਵਾਲਾ ਨੰਬਰ ਹੋਵੇਗਾ।
- ਕੁਝ ਦਿਨਾਂ ਬਾਅਦ, ਤੁਸੀਂ ਚੋਣ ਦਫ਼ਤਰ ਤੋਂ ਨਵਾਂ ਵੋਟਰ ਆਈਡੀ ਕਾਰਡ ਪ੍ਰਾਪਤ ਕਰ ਸਕਦੇ ਹੋ ਜਾਂ NVSP ਪੋਰਟਲ ਤੋਂ ਡਿਜੀਟਲ ਵੋਟਰ ਆਈਡੀ ਕਾਰਡ ਡਾਊਨਲੋਡ ਕਰ ਸਕਦੇ ਹੋ।