ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਚਿਤਾਵਨੀ ਜਾਰੀ, ਜਾਣੋ ਅਗਲੇ ਦਿਨਾਂ ਦਾ Weather Update

Monday, Dec 23, 2024 - 05:38 PM (IST)

ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਚਿਤਾਵਨੀ ਜਾਰੀ, ਜਾਣੋ ਅਗਲੇ ਦਿਨਾਂ ਦਾ Weather Update

ਜਲੰਧਰ (ਪੁਨੀਤ)- ਪੰਜਾਬ ਵਿਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਕਈ ਜ਼ਿਲ੍ਹਿਆਂ ਵਿਚ ਜਿੱਥੇ ਬਾਰਿਸ਼ ਨੇ ਦਸਤਕ ਦਿੱਤੀ ਹੈ, ਉਥੇ ਹੀ ਠੰਡੀਆਂ-ਠੰਡੀਆਂ ਹਵਾਵਾਂ ਵੀ ਚੱਲਣ ਲੱਗ ਗਈਆਂ ਹਨ। ਤੇਜ਼ ਹਵਾਵਾਂ ਕਾਰਨ ਠੰਡ ਵਿਚ ਹੋਰ ਵਾਧਾ ਹੋਣ ਲੱਗਾ ਹੈ।  ਪਹਾੜੀ ਇਲਾਕਿਆਂ ’ਚ ਹੋ ਰਹੀ ਬਰਫ਼ਬਾਰੀ ਕਾਰਨ ਮਹਾਨਗਰ ਦਾ ਘੱਟੋ-ਘੱਟ ਤਾਪਮਾਨ 5-6 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ, ਜਿਸ ਨਾਲ ਠੰਡ ’ਚ ਵਾਧਾ ਦਰਜ ਹੋਇਆ ਹੈ, ਜਦਕਿ ਆਉਣ ਵਾਲੇ ਦਿਨਾਂ ’ਚ ਠੰਡ ਹੋਰ ਵਧੇਗੀ। ਇਸ ਨਾਲ ਤਾਪਮਾਨ ਵਿਚ ਹੋਰ ਗਿਰਾਵਟ ਵੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵਿਚ 3 ਡਿਗਰੀ ਤੱਕ ਦੀ ਗਿਰਾਵਟ ਦਰਜ ਹੋਈ ਹੈ।

ਇਹ ਵੀ ਪੜ੍ਹੋ- ਜੇ ਰਾਹ 'ਚ ਲਿਫ਼ਟ ਮੰਗੇ ਔਰਤ ਤਾਂ ਫਿਸਲ ਨਾ ਜਾਇਓ, ਹੋਸ਼ ਉਡਾ ਦੇਵੇਗੀ ਇਹ ਖ਼ਬਰ

ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੋਂ ਹੇਠਾਂ, ਜਦਕਿ ਘੱਟੋ ਤੋਂ ਘੱਟ ਤਾਪਮਾਨ 4 ਤੋਂ 6 ਡਿਗਰੀ ਦੇ ਵਿਚਕਾਰ ਦਰਜ ਹੋ ਰਿਹਾ ਹੈ। ਪਿਛਲੇ ਦਿਨਾਂ ਵਿਚ ਤਾਪਮਾਨ 3 ਡਿਗਰੀ ਤੱਕ ਪਹੁੰਚ ਗਿਆ ਸੀ। ਆਉਣ ਵਾਲੇ ਦਿਨਾਂ ’ਚ ਤਾਪਮਾਨ ਫਿਰ ਤੋਂ 3 ਡਿਗਰੀ ਜਾਂ ਇਸ ਤੋਂ ਹੇਠਾਂ ਜਾਂਦਾ ਹੋਇਆ ਵੇਖਣ ਨੂੰ ਮਿਲੇਗਾ। ਮੁੱਖ ਤੌਰ ’ਤੇ ਪਹਾੜਾਂ ’ਚ ਬਰਫ਼ਬਾਰੀ ਹੋਣ ਨਾਲ ਮੈਦਾਨੀ ਇਲਾਕਿਆਂ ’ਚ ਠੰਡ ਦਾ ਕਹਿਰ ਵਧਦਾ ਹੈ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋਣ ਲੱਗਦਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 4 ਦਿਨ ਸੰਘਣੀ ਧੁੰਦ ਪਵੇਗੀ, ਇਸੇ ਕਾਰਨ 'ਯੈਲੋ ਅਲਰਟ' ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਇਸ ਸਮੇਂ ਪੰਜਾਬ ’ਚ ਖੁਸ਼ਕ ਮੌਸਮ ਚੱਲ ਰਿਹਾ ਹੈ ਅਤੇ ਅਜਿਹੇ ਹਾਲਾਤ ’ਚ ਠੰਡ ਵਧਣ ਨਾਲ ਲੋਕਾਂ ਲਈ ਪ੍ਰੇਸ਼ਾਨੀਆਂ ਵਧਣਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸੁੱਕੀ ਠੰਡ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇਵੇਗੀ। ਅਜਿਹੀ ਠੰਡ ਵਿਚ ਬਚਾਅ ਕਰਨ ਦੀ ਲੋੜ ਹੁੰਦੀ ਹੈ। ਸੁੱਕੀ ਠੰਡ ਦੇ ਮੌਸਮ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ’ਤੇ ਉਲਟ ਪ੍ਰਭਾਵ ਪਾਉਂਦੀ ਹੈ। ਅਜਿਹੀ ਹਾਲਤ ’ਚ ਸਭ ਤੋਂ ਪਹਿਲਾਂ ਗਲਾ ਖ਼ਰਾਬ ਹੈ ਅਤੇ ਛਾਤੀ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਖੰਘ ਅਤੇ ਬੁਖਾਰ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।

ਇਹ ਵੀ ਪੜ੍ਹੋ-  ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਸਾਵਧਾਨ, ਪਹਿਲਾਂ ਪੜ੍ਹ ਲਓ ਇਹ ਖ਼ਬਰ

ਸਵੇਰ ਅਤੇ ਸ਼ਾਮ ਨੂੰ ਪੈਣ ਵਾਲੀ ਠੰਡ ਦੇ ਕਹਿਰ ਕਾਰਨ ਦੇਰ ਸ਼ਾਮ ਤੋਂ ਬਾਅਦ ਲੋਕ ਘਰਾਂ ਵਿਚ ਲੁਕਣ ’ਤੇ ਮਜਬੂਰ ਹੋ ਰਹੇ ਹਨ ਅਤੇ ਸ਼ਾਮ ਸਮੇਂ ਬਾਜ਼ਾਰਾਂ ਵਿਚ ਬਹੁਤ ਘੱਟ ਚਹਿਲ-ਪਹਿਲ ਵੇਖਣ ਨੂੰ ਮਿਲ ਰਹੀ ਹੈ। ਗਾਹਕਾਂ ਦੀ ਘਾਟ ਕਾਰਨ ਮੁੱਖ ਬਾਜ਼ਾਰਾਂ ਵਿਚ ਕਈ ਦੁਕਾਨਾਂ ਆਪਣੇ ਰੁਟੀਨ ਸਮੇਂ ਤੋਂ ਦੇਰੀ ਨਾਲ ਖੁੱਲ੍ਹ ਰਹੀਆਂ ਹਨ ਅਤੇ ਜਲਦੀ ਬੰਦ ਵੀ ਹੋ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੀਜ਼ਨ ਵਿਚ ਹੁਣ ਤੱਕ ਗਾਹਕੀ ਉਮੀਦ ਤੋਂ ਘੱਟ ਰਹੀ ਹੈ। ਠੰਢ ਤੋਂ ਬਾਅਦ ਬਾਜ਼ਾਰਾਂ ਵਿਚ ਗਾਹਕਾਂ ਦੀ ਗਿਣਤੀ ਵਧੇਗੀ, ਜਿਸ ਤੋਂ ਬਾਅਦ ਸਟਾਕ ਕਲੀਅਰ ਹੋਣਾ ਸ਼ੁਰੂ ਹੋਵੇਗਾ।

ਮਹੀਨੇ ਦੇ ਆਖਿਰ ਤੱਕ ਵਧੇਗਾ ਸਰਦੀ ਦਾ ਕਹਿਰ
ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਨੇ ਕੁਝ ਹਫ਼ਤਿਆਂ ਦੀ ਦੇਰੀ ਨਾਲ ਦਸਤਕ ਦਿੱਤੀ ਹੈ, ਇਸ ਕਾਰਨ ਠੰਡ ਦਾ ਅਸਰ ਦੇਰੀ ਨਾਲ ਵੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਬਾਜ਼ਾਰਾਂ ਵਿਚ ਗਰਮ ਕੱਪੜਿਆਂ ਦੀ ਖ਼ਰੀਦ ਠੰਡੀ-ਗਰਮ ਵੇਖਣ ਨੂੰ ਮਿਲ ਰਹੀ ਹੈ। ਵਿਚਾਲੇ ਠੰਡੀ ਵਧਣ ਨਾਲ ਅਚਾਨਕ ਭੀੜ ਵਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਤੇਜ਼ ਧੁੱਪ ਕਾਰਨ ਗਾਹਕਾਂ ਵਿਚ ਕਮੀ ਆ ਜਾਂਦੀ ਹੈ। ਮੌਸਮ ਦੇ ਜੋ ਹਾਲਾਤ ਚੱਲ ਰਹੇ ਹਨ, ਉਨ੍ਹਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਠੰਡ ਦਾ ਕਹਿਰ ਹੋਰ ਵਧਣ ਦੀ ਸੰਭਾਵਨਾ ਹੈ। ਇਸੇ ਸਿਲਸਿਲੇ ਵਿਚ ਮਹੀਨੇ ਦੇ ਆਖਿਰ ਤੱਕ ਸਰਦੀ ਦਾ ਕਹਿਰ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ   

ਸੰਘਣੀ ਧੁੰਦ ’ਚ ਚੌਕਸ ਰਹਿਣ ਦੀ ਐਡਵਾਈਜ਼ਰੀ
ਮੌਸਮ ਸਾਧਾਰਨ ਨਾ ਹੋਣ ਕਾਰਨ ਪੰਜਾਬ ਅਲਰਟ ਜ਼ੋਨ ਵਿਚੋਂ ਬਾਹਰ ਨਹੀਂ ਨਿਕਲ ਪਾ ਰਿਹਾ, ਜੋਕਿ ਗੰਭੀਰ ਹਾਲਾਤ ਨੂੰ ਬਿਆਨ ਕਰ ਰਿਹਾ ਹੈ। ਇਸੇ ਸਿਲਸਿਲੇ ਵਿਚ ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਐਲਾਨਿਆ ਗਿਆ ਹੈ। ਸੰਘਣੀ ਧੁੰਦ ਸਬੰਧੀ ਐਡਵਾਈਜ਼ਰੀ ਜਾਰੀ ਕਰਦੇ ਹੋਏ ਡਰਾਈਵਰਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਠੰਡ ਦੇ ਦਿਨਾਂ ਵਿਚ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਪਵੇਗੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਇਜ਼ਾਫ਼ਾ ਹੋਵੇਗਾ।

ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News