ਪਾਕਿ ਦੇ ਇਰਾਦੇ ਹੋਣਗੇ ਨਾਕਾਮ, ਅਾਹਮੋ-ਸਾਹਮਣੇ ਦੀ ਜੰਗ ’ਚ ਵੀ ਜਿੱਤ ਭਾਰਤ ਦੀ ਹੀ ਹੋਵੇਗੀ : ਰਾਜਨਾਥ

Monday, Dec 13, 2021 - 10:28 AM (IST)

ਪਾਕਿ ਦੇ ਇਰਾਦੇ ਹੋਣਗੇ ਨਾਕਾਮ, ਅਾਹਮੋ-ਸਾਹਮਣੇ ਦੀ ਜੰਗ ’ਚ ਵੀ ਜਿੱਤ ਭਾਰਤ ਦੀ ਹੀ ਹੋਵੇਗੀ : ਰਾਜਨਾਥ

ਨਵੀਂ ਦਿੱਲੀ (ਯੂ. ਐੱਨ. ਅਾਈ.)– ਰੱਖਿਅਾ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਕਿ ਭਾਰਤ ਨੂੰ ਤੋੜਨ ਦੇ ਉਸ ਦੇ ਇਰਾਦੇ ਨਾਕਾਮ ਹੋਣਗੇ ਅਤੇ ਭਾਰਤ ਅੱਤਵਾਦ ਨੂੰ ਜੜ ਤੋਂ ਖਤਮ ਕਰਨ ਦੀ ਦਿਸ਼ਾ ਵਿਚ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਾਹਮੋ-ਸਾਹਮਣੇ ਦੀ ਜੰਗ ਵਿਚ ਵੀ ਜਿੱਤ ਸਾਡੀ ਹੀ ਹੋਵੇਗੀ।

ਰਾਜਨਾਥ ਸਿੰਘ ਨੇ ਨੂੰ ਇੰਡੀਅਾ ਗੇਟ ’ਤੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ‘ਸੁਨਹਿਰੀ ਵਿਜੇ ਸਾਲ’ ਤਹਿਤ ਅਾਯੋਜਿਤ ‘ਵਿਜੇ ਉਤਸਵ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਭਾਰਤੀ ਫੌਜਾਂ ਦੀ ਉਸ ਸ਼ਾਨਦਾਰ ਜਿੱਤ ਦੇ ਸੰਬੰਧ ਵਿਚ ਹੈ, ਜਿਸ ਨੇ ਦੱਖਣੀ ਏਸ਼ੀਅਾ ਦੇ ਇਤਿਹਾਸ ਅਤੇ ਭੂਗੋਲ ਦੋਵਾਂ ਨੂੰ ਬਦਲ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਇਹ ਅਾਯੋਜਨ ਹੋਰ ਵੀ ਸ਼ਾਨਦਾਰ ਅਤੇ ਦਿਵਯ ਰੂਪ ਵਿਚ ਕਰਨ ਦਾ ਫੈਸਲਾ ਹੋਇਅਾ ਸੀ ਪਰ ਦੇਸ਼ ਦੇ ਪਹਿਲੇ ਚੀਫ ਅਾਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਦੀ ਅਚਨਚੇਤ ਮੌਤ ਤੋਂ ਬਾਅਦ ਇਸ ਨੂੰ ਸਾਦਗੀ ਦੇ ਨਾਲ ਮਨਾਉਣ ਦਾ ਫੈਸਲਾ ਲਿਅਾ ਗਿਅਾ ਹੈ।

ਅੱਜ ਦੇ ਮੌਕੇ ’ਤੇ ਮੈਂ ਉਨ੍ਹਾਂ ਨੂੰ ਵੀ ਯਾਦ ਕਰਦੇ ਹੋਏ ਅਾਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਜੰਗ ਸਾਨੂੰ ਇਹ ਵੀ ਦੱਸਦੀ ਹੈ ਕਿ ਮਜਹਬ ਦੇ ਅਾਧਾਰ ’ਤੇ ਹੋਈ ਭਾਰਤ ਦੀ ਵੰਡ ਇਕ ਇਤਿਹਾਸਕ ਗਲਤੀ ਸੀ। ਪਾਕਿਸਤਾਨ ਦਾ ਜਨਮ ਇਕ ਮਜਹਬ ਦੇ ਨਾਂ ’ਤੇ ਹੋਇਅਾ ਪਰ ਉਹ ਇਕ ਨਹੀਂ ਰਹਿ ਸਕਿਅਾ। 1971 ਦੀ ਹਾਰ ਤੋਂ ਬਾਅਦ ਸਾਡਾ ਗੁਅਾਂਢੀ ਦੇਸ਼ ਭਾਰਤ ਵਿਚ ਲਗਾਤਾਰ ਇਕ ਅਖੌਤੀ ਯੁੱਧ ਲੜ ਰਿਹਾ ਹੈ।


author

Tanu

Content Editor

Related News