ਆਸਿਆਨ ਬੈਠਕ ’ਚ ਰਾਜਨਾਥ ਬੋਲੇ- ਅੱਤਵਾਦ ਦੁਨੀਆ ਦੇ ਸਾਹਮਣੇ ਸਭ ਤੋਂ ਗੰਭੀਰ ਖ਼ਤਰਾ

Wednesday, Jun 16, 2021 - 12:16 PM (IST)

ਆਸਿਆਨ ਬੈਠਕ ’ਚ ਰਾਜਨਾਥ ਬੋਲੇ- ਅੱਤਵਾਦ ਦੁਨੀਆ ਦੇ ਸਾਹਮਣੇ ਸਭ ਤੋਂ ਗੰਭੀਰ ਖ਼ਤਰਾ

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਆਸਿਆਨ (ASEAN) ਦੀ ਬੈਠਕ ਵਿਚ ਹਿੱਸਾ ਲਿਆ। ਆਸਿਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਇਹ ਬੈਠਕ ਵੀਡੀਓ ਕਾਨਫਰੈਂਸਿੰਗ ਜ਼ਰੀਏ ਆਯੋਜਿਤ ਕੀਤੀ ਗਈ। ‘ਆਸਿਆਨ ਡਿਫੈਂਸ ਮਿਨਿਸਟਰਸ ਮੀਟਿੰਗ ਪਲੱਸ’ (ਏ. ਡੀ.ਐੱਮ. ਐੱਮ ਪਲੱਸ) ਆਸਿਆਨ (ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ) ਦੇ 10 ਦੇਸ਼ਾਂ ਅਤੇ ਉਸ ਦੇ 8 ਗੱਲਬਾਤ ਸਹਿਯੋਗੀਆਂ- ਆਸਟ੍ਰੇਲੀਆ, ਚੀਨ, ਭਾਰਤ, ਜਾਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ, ਰੂਸ ਅਤੇ ਅਮਰੀਕਾ ਦਾ ਮੰਚ ਹੈ। 

ਇਹ ਵੀ ਪੜ੍ਹੋ- ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ

ਅੱਤਵਾਦ ’ਤੇ ਬੋਲੇ ਰਾਜਨਾਥ ਸਿੰਘ—
ਆਸਿਆਨ ਬੈਠਕ ’ਚ ਰਾਜਨਾਥ ਨੇ ਅੱਤਵਾਦ ਦੇ ਮੁੱਦੇ ’ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਕਟੜਤਾ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਰਾਜਨਾਥ ਨੇ ਕਿਹਾ ਕਿ ਵਿੱਤੀ ਕਾਰਵਾਈ ਕਾਰਜ ਬਲ (ਐੱਫ. ਏ. ਟੀ. ਐੱਫ.) ਦੇ ਮੈਂਬਰ ਦੇ ਰੂਪ ਵਿਚ ਭਾਰਤ ਵਿੱਤੀ ਅੱਤਵਾਦ ਨਾਲ ਲੜਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਹੀ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੈੱਟਵਰਕਾਂ ਨੂੰ ਤੋੜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਗਲਵਾਨ ਘਾਟੀ 'ਚ ਸ਼ਹੀਦ ਹੋਏ ਕਰਨਲ ਬਾਬੂ ਦੇ ਬੁੱਤ ਦਾ ਕੀਤਾ ਗਿਆ ਉਦਘਾਟਨ

ਇਸ ਵਰਚੂਅਲ ਸੰਬੋਧਨ ਵਿਚ ਰਾਜਨਾਥ ਨੇ ਪਾਕਿਸਤਾਨ ਦਾ ਸਿੱਧੇ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਅੱਤਵਾਦ ਨੂੰ ਹੱਲਾ-ਸ਼ੇਰੀ ਦੇਣ, ਉਸ ਦਾ ਸਮਰਥਨ, ਵਿੱਤੀ ਪੋਸ਼ਣ ਕਰਨ ਅਤੇ ਅੱਤਵਾਦੀਆਂ ਨੂੰ ਸ਼ਰਨ ਦੇਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਹਿੰਦ-ਪ੍ਰਸ਼ਾਂਤ ਬਾਰੇ ਸਿੰਘ ਨੇ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਸੰਪ੍ਰਭੂਤਾ, ਗੱਲਬਾਤ ਜ਼ਰੀਏ ਵਿਵਾਦ ਦੇ ਸ਼ਾਂਤੀਪੂਰਨ ਹੱਲ ਅਤੇ ਕੌਮਾਂਤਰੀ ਨਿਯਮਾਂ ਤੇ ਕਾਨੂੰਨਾਂ ਦੇ ਪਾਲਣ ਦੇ ਆਧਾਰ ’ਤੇ ਇਸ ਖੇਤਰ ਨੂੰ ਮੁਕਤ, ਖੁੱਲ੍ਹਾ ਅਤੇ ਸਮਾਵੇਸ਼ੀ ਬਣਾਉਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ- ਭਾਰਤ ਨਹੀਂ ਇਸ ਦੇਸ਼ ’ਚ ਬਣੀ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਵੇਖਣ ਵਾਲਾ ਵੇਖਦਾ ਰਹਿ ਜਾਵੇ


author

Tanu

Content Editor

Related News