ਕੱਲ ਤੋਂ ਦੋ ਦਿਨਾਂ ਦੇ ਕਸ਼ਮੀਰ ਦੌਰੇ ''ਤੇ ਰਾਜਨਾਥ ਸਿੰਘ

Tuesday, Jul 03, 2018 - 11:58 AM (IST)

ਕੱਲ ਤੋਂ ਦੋ ਦਿਨਾਂ ਦੇ ਕਸ਼ਮੀਰ ਦੌਰੇ ''ਤੇ ਰਾਜਨਾਥ ਸਿੰਘ

ਨਵੀਂ ਦਿੱਲੀ— ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ ਜੰਮੂ ਕਸ਼ਮੀਰ 'ਚ 2 ਦਿਨ ਦੇ ਦੌਰੇ 'ਤੇ ਜਾ ਰਹੇ ਹਨ। ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਇਸ ਦੌਰੇ ਦੌਰਾਨ ਗ੍ਰਹਿਮੰਤਰੀ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਸੁਰੱਖਿਆ ਏਜੰਸੀਆਂ ਦੇ ਕਈ ਸੀਨੀਅਰ ਅਧਿਕਾਰੀ ਨਾਲ ਹੋਣਗੇ। ਤੁਹਾਨੂੰ ਦੱਸ ਦਈਏ ਕਿ ਰਮਜ਼ਾਨ ਅਤੇ ਮਹਿਬੂਬਾ ਸਰਕਾਰ ਦੇ ਜਾਣ ਦੇ ਬਾਅਦ ਰਾਜਨਾਥ ਸਿੰਘ ਦਾ ਇਹ ਪਹਿਲਾ ਜੰਮੂ ਕਸ਼ਮੀਰ ਦੌਰਾ ਹੈ।
ਆਪਣੇ ਇਸ ਦੋ ਦਿਨ ਦੇ ਦੌਰੇ ਦੌਰਾਨ ਰਾਜਨਾਥ ਸਿੰਘ ਅਤੇ ਅਜੀਤ ਡੋਭਾਲ ਉਥੇ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ। ਉਹ ਰਾਜਪਾਲ ਸ਼ਾਸਨ 'ਚ ਚੱਲ ਰਹੇ ਰਾਜ ਦੀ ਸੁਰੱਖਿਆ ਹਾਲਾਤ ਅਤੇ ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਵਿਵਸਥਾ ਦਾ ਵੀ ਜਾਇਜ਼ਾ ਲੈਣਗੇ। ਗ੍ਰਹਿਮੰਤਰੀ ਅਤੇ ਐਨ.ਐਸ.ਏ ਰਾਜਪਾਲ ਐਨ.ਐਨ.ਵੋਹਰਾ, ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। 
ਪਿਛਲੇ ਦਿਨੋਂ ਲਖਨਊ 'ਚ ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਨੂੰ ਲੈ ਕੇ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰ ਨੂੰ ਲੈ ਕੇ ਸਰਕਾਰ ਦੀ ਨੀਤੀ ਸਪਸ਼ਟ ਹੈ। ਕੇਂਦਰ ਸਰਕਾਰ ਉਥੇ ਤੋਂ ਅੱਤਵਾਦ ਦਾ ਹਰ ਹਾਲ 'ਚ ਸਫਾਇਆ ਚਾਹੁੰਦੀ ਹੈ। ਦੇਸ਼ ਅਤੇ ਸੀਮਾ 'ਤੇ ਅੱਤਵਾਦ ਬਰਦਾਸ਼ਤ ਨਹੀਂ ਕੀਤੇ ਜਾਣਗੇ।


Related News