ਰਾਜਸਥਾਨ ''ਚ ਹੋ ਰਹੇ ਤਮਾਸ਼ੇ ਨੂੰ ਬੰਦ ਕਰਵਾਉਣ ਨਰਿੰਦਰ ਮੋਦੀ : ਅਸ਼ੋਕ ਗਹਿਲੋਤ
Saturday, Aug 01, 2020 - 04:15 PM (IST)
ਜੈਸਲਮੇਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਸੁੱਟਣ ਲਈ ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਵੱਡਾ ਖੇਡ ਖੇਡ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਸਥਾਨ 'ਚ ਚੱਲ ਰਹੇ ਇਸ ਤਮਾਸ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ। ਗਹਿਲੋਤ ਨੇ ਕਿਹਾ,''ਬਦਕਿਸਮਤੀ ਨਾਲ ਇਸ ਵਾਰ ਭਾਜਪਾ ਦਾ ਪ੍ਰਤੀਨਿਧੀਆਂ ਦੀ ਖਰੀਦ-ਫਰੋਖਤ ਦਾ ਖੇਡ ਬਹੁਤ ਵੱਡਾ ਹੈ। ਉਹ ਕਰਨਾਟਕ ਅਤੇ ਮੱਧ ਪ੍ਰਦੇਸ਼ ਦਾ ਪ੍ਰਯੋਗ ਇੱਥੇ ਕਰ ਰਹੀ ਹੈ। ਪੂਰਾ ਗ੍ਰਹਿ ਮੰਤਰਾਲੇ ਇਸ ਕੰਮ 'ਚ ਲੱਗਾ ਹੋਇਆ ਹੈ।''
ਉਨ੍ਹਾਂ ਨੇ ਕਿਹਾ,''ਸਾਨੂੰ ਕਿਸੇ ਦੀ ਪਰਵਾਹ ਨਹੀਂ। ਸਾਨੂੰ ਲੋਕਤੰਤਰ ਦੀ ਪਰਵਾਹ ਹੈ। ਸਾਡੀ ਲੜਾਈ ਕਿਸੇ ਨਾਲ ਨਹੀਂ ਹੈ, (ਸਾਡੀ) ਵਿਚਾਰਧਾਰਾ, ਨੀਤੀਆਂ ਅਤੇ ਪ੍ਰੋਗਰਾਮਾਂ ਦੀ ਲੜਾਈ ਹੈ, ਲੜਾਈ ਇਹ ਨਹੀਂ ਹੁੰਦੀ ਕਿ ਤੁਸੀਂ ਚੁਣੀ ਹੋਈ ਸਰਕਾਰ ਨੂੰ ਸੁੱਟ ਦਿਓ। ਸਾਡੀ ਲੜਾਈ ਕਿਸੇ ਵਿਅਕਤੀ ਵਿਰੁੱਧ ਨਹੀਂ ਹੈ, ਸਾਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ।'' ਉਨ੍ਹਾਂ ਨੇ ਕਿਹਾ,''ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਦੂਜੀ ਵਾਰ ਜਨਤਾ ਨੇ ਮੌਕਾ ਦਿੱਤਾ, ਜੋ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਰਾਜਸਥਾਨ 'ਚ ਜੋ ਕੁਝ ਤਮਾਸ਼ਾ ਹੋ ਰਿਹਾ ਹੈ, ਉਸ ਨੂੰ ਬੰਦ ਕਰਵਾਉਣ।''