12 ਸਾਲਾ ਮੁੰਡੇ ਨੇ ਲਾਲ ਕਮੀਜ਼ ਲਹਿਰਾ ਕੇ ਟਾਲਿਆ ਵੱਡਾ ਹਾਦਸਾ, ਰੇਲਵੇ ਨੇ ਕੀਤਾ ਸਨਮਾਨਤ

Tuesday, Sep 26, 2023 - 12:35 PM (IST)

12 ਸਾਲਾ ਮੁੰਡੇ ਨੇ ਲਾਲ ਕਮੀਜ਼ ਲਹਿਰਾ ਕੇ ਟਾਲਿਆ ਵੱਡਾ ਹਾਦਸਾ, ਰੇਲਵੇ ਨੇ ਕੀਤਾ ਸਨਮਾਨਤ

ਨਵੀਂ ਦਿੱਲੀ (ਭਾਸ਼ਾ)- ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ 12 ਸਾਲਾ ਮੁੰਡੇ ਨੇ ਰੇਲਵੇ ਪੱਟੜੀ ਵਿਚ ਦਰਾੜ ਦੇਖਣ ਤੋਂ ਬਾਅਦ ਆਪਣੀ ਲਾਲ ਕਮੀਜ਼ ਨੂੰ ਲਹਿਰਾ ਕੇ ਤੇਜ਼ ਰਫਤਾਰ ਰੇਲ ਗੱਡੀ ਨੂੰ ਨੁਕਸਾਨੇ ਗਏ ਟ੍ਰੈਕ ਨੂੰ ਪਾਰ ਕਰਨ ਤੋਂ ਰੋਕ ਦਿੱਤਾ, ਜਿਸ ਨਾਲ ਇਕ ਰੇਲ ਹਾਦਸਾ ਹੋਣ ਤੋਂ ਵਾਲ-ਵਾਲ ਬਚ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਲੋਕੋ-ਪਾਇਲਟ ਨੇ ਲਾਲ ਕਮੀਜ਼ ਲਹਿਰਾ ਕੇ ਖ਼ਤਰੇ ਦਾ ਸੰਕੇਤ ਜਤਾ ਰਹੇ ਮੁਰਸਲੀਨ ਸ਼ੇਖ ਨਾਂ ਦੇ ਲੜਕੇ ਦੇ ਸੰਕੇਤ ਨੂੰ ਮਹਿਸੂਸ ਕੀਤਾ ਸਹੀ ਸਮੇਂ 'ਤੇ ਰੇਲ ਗੱਡੀ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੇ ਵੀਰਵਾਰ ਭਾਲੂਕਾ ਰੋਡ ਯਾਰਡ ਨੇੜੇ ਵਾਪਰੀ। ਉੱਤਰ ਪੂਰਬੀ ਫਰੰਟੀਅਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸਬਿਆਸਾਚੀ ਡੇ ਨੇ ਕਿਹਾ,"ਮਾਲਦਾ ਵਿਚ 12 ਸਾਲਾ ਮੁੰਡੇ ਨੇ ਆਪਣੀ ਲਾਲ ਕਮੀਜ਼ ਨੂੰ ਲਹਿਰਾਇਆ ਅਤੇ ਇਕ ਤੇਜ਼ ਰਫ਼ਤਾਰ ਰੇਲ ਗੱਡੀ ਨੂੰ ਮੀਂਹ ਨਾਲ ਨੁਕਸਾਨੇ ਗਏ ਰੇਲਵੇ ਟਰੈਕ ਦੇ ਇਕ ਹਿੱਸੇ ਨੂੰ ਪਾਰ ਹੋਣ ਤੋਂ ਰੋਕ ਕੇ ਹਿੰਮਤ ਦਿਖਾਈ।''

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਉਨ੍ਹਾਂ ਕਿਹਾ ਕਿ ਮੀਂਹ ਕਾਰਨ ਮਿੱਟੀ ਅਤੇ ਪੱਥਰ ਵਹਿ ਜਾਣ ਕਾਰਨ ਉਹ ਜਗ੍ਹਾ ਨੁਕਸਾਨੀ ਗਈ ਸੀ। ਡੇ ਨੇ ਕਿਹਾ,''ਕੋਲ ਦੇ ਪਿੰਡ ਦੇ ਇਕ ਪ੍ਰਵਾਸੀ ਮਜ਼ਦੂਰ ਦਾ ਪੁੱਤ ਮੁਰਸਲੀਨ ਸ਼ੇਖ ਰੇਲਵੇ ਕਰਮਚਾਰੀਆਂ ਨਾਲ ਯਾਰਡ 'ਚ ਮੌਜੂਦ ਸੀ। ਮੀਂਹ ਕਾਰਨ ਨੁਕਸਾਨੀ ਹੋਈ ਪੱਟੜੀ ਦੇ ਹਿੱਸੇ ਨੂੰ ਦੇਖ ਕੇ ਮੁੰਡੇ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਉੱਥੇ ਡਿਊਟੀ 'ਤੇ ਤਾਇਨਾਤ ਹੋਰ ਰੇਲਵੇ ਕਰਮੀਆਂ ਨਾਲ ਆਪਣੀ ਲਾਲ ਕਮੀਜ਼ ਲਹਿਰਾ ਕੇ ਸਾਹਮਣੇ ਤੋਂ ਆ ਰਹੀ ਰੇਲ ਗੱਡੀ ਦੇ ਲੋਕੋ ਪਾਇਲਟ ਨੂੰ ਚੌਕਸ ਕਰ ਦਿੱਤਾ।'' ਅਧਿਕਾਰੀ ਨੇ ਦੱਸਿਆ ਕਿ ਨੁਕਸਾਨੀ ਪੱਟੜੀ ਦੀ ਮੁਰੰਮਤ ਕੀਤੀ ਗਈ ਅਤੇ ਬਾਅਦ 'ਚ ਰੇਲ ਆਵਾਜਾਈ ਮੁੜ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ,''ਉੱਤਰ ਪੂਰਬ ਸਰਹੱਦੀ ਰੇਲਵੇ ਦੇ ਅਧਿਕਾਰੀਆਂ ਨੇ ਅੱਜ ਯਾਨੀ ਮੰਗਲਵਾਰ ਨੂੰ ਮੁੰਡੇ ਨੂੰ ਉਸ ਦੀ ਬਹਾਦਰੀ ਲਈ ਪ੍ਰਮਾਣ ਪੱਤਰ ਅਤੇ ਨਕਸ ਪੁਰਸਕਾਰ ਨਾਲ ਸਨਮਾਨਤ ਕੀਤਾ। ਮਾਲਦਾ ਉੱਤਰ ਦੇ ਸੰਸਦ ਮੈਂਬਰ ਖਗੇਨ ਮੁਰਮੂ, ਕਟਿਹਾਰ ਦੇ ਮੰਡਲ ਰੇਲ ਪ੍ਰਬੰਦਕ ਸ਼੍ਰੀ ਸੁਰੇਂਦਰ ਕੁਮਾਰ ਨਾਲ ਮੁੰਡੇ ਦੇ ਘਰ ਪੁੱਜੇ ਅਤੇ ਉਸ ਨੂੰ ਸਨਮਾਨਤ ਕੀਤਾ ਅਤੇ ਉਸ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News