ਲਖਨਊ ਦੇ ਹਾਈ ਸਕਿਊਰਿਟੀ ਜ਼ੋਨ ''ਚ ਰੇਲਵੇ ਅਧਿਕਾਰੀ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ

Saturday, Aug 29, 2020 - 07:59 PM (IST)

ਲਖਨਊ ਦੇ ਹਾਈ ਸਕਿਊਰਿਟੀ ਜ਼ੋਨ ''ਚ ਰੇਲਵੇ ਅਧਿਕਾਰੀ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ

ਲਖਨਊ : ਉੱਤਰ ਪ੍ਰਦੇਸ਼ 'ਚ ਲਖਨਊ ਦੀ ਵੀ.ਵੀ.ਆਈ.ਪੀ. ਰੇਲਵੇ ਕਲੋਨੀ ਗੌਤਮਪੱਲੀ 'ਚ ਭਾਰਤੀ ਰੇਲਵੇ ਦੇ ਅਧਿਕਾਰੀ ਆਰ.ਡੀ. ਵਾਜਪਾਈ ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਦੀ ਸ਼ਨੀਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਨਾਂ ਦੀ ਲਾਸ਼ ਉਨ੍ਹਾਂ ਦੇ ਸਰਕਾਰੀ ਘਰ ਤੋਂ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੇ ਘਰ 'ਚ ਵੜ ਕੇ ਗੋਲੀ ਮਾਰੀ ਹੈ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ। ਪੁਲਸ ਅਤੇ ਫਾਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਯੂ.ਪੀ. ਦੀ ਰਾਜਧਾਨੀ ਲਖਨਊ ਦੇ ਹਾਈ ਸਕਿਊਰਿਟੀ ਜ਼ੋਨ 'ਚ ਡਬਲ ਮਰਡਰ ਨਾਲ ਪੁਲਸ ਮਹਿਕਮੇ 'ਚ ਖਲਬਲੀ ਮੱਚ ਗਈ ਹੈ।

ਯੂ.ਪੀ. ਪੁਲਸ ਦੇ ਡੀ.ਜੀ.ਪੀ. ਹਿਤੇਸ਼ ਚੰਦਰ ਅਵਸਥੀ ਦੇ ਨਾਲ ਪੁਲਸ ਕਮਿਸ਼ਨਰ ਲਖਨਊ ਸਮੇਤ ਕਈ ਵੱਡੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੁਲਸ ਨੇ ਲੁੱਟ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਨੌਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਸੁਜੀਤ ਪਾਂਡੇ ਨੇ ਦੱਸਿਆ ਕਿ ਰੇਲਵੇ ਦੇ ਸੀਨੀਅਰ ਅਧਿਕਾਰੀ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੇ ਪਿੱਛੇ ਕਿਹੜੇ ਲੋਕ ਹਨ।


author

Inder Prajapati

Content Editor

Related News