ਰਾਹੁਲ ਨੇ ਸੋਨੀਆ ਅਤੇ ਪ੍ਰਿਯੰਕਾ ਨੂੰ ਸੰਦੇਸ਼ ਭੇਜ ਕਿਹਾ ਸੀ- ਮੈਂ ਆਪਣੇ ਘਰ ਕਸ਼ਮੀਰ ਜਾ ਰਿਹਾ ਹਾਂ

01/30/2023 5:56:18 PM

ਸ਼੍ਰੀਨਗਰ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ ਅਧੀਨ ਜੰਮੂ ਕਸ਼ਮੀਰ ਆਉਂਦੇ ਸਮੇਂ ਆਪਣੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਗਾਂਧੀ ਨੂੰ ਸੰਦੇਸ਼ ਭੇਜ ਕੇ ਕਿਹਾ ਸੀ,''ਮੈਨੂੰ ਅਜੀਬ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਘਰ ਜਾ ਰਿਹਾ ਹਾਂ।'' ਖ਼ੁਦ ਪ੍ਰਿਯੰਕਾ ਗਾਂਧੀ ਨੇ ਇਸ ਬਾਰੇ ਕਾਂਗਰਸ ਦੀ ਜਨਸਭਾ 'ਚ ਦੱਸਿਆ। 'ਭਾਰਤ ਜੋੜੋ ਯਾਤਰਾ' ਦੇ ਸਮਾਪਨ ਸਮਾਰੋਹ ਨਾਲ ਜੁੜੀ ਰੈਲੀ 'ਚ ਉਨ੍ਹਾਂ ਕਿਹਾ,''ਮੇਰਾ ਭਰਾ (ਰਾਹੁਲ) 5 ਮਹੀਨਿਆਂ ਤੱਕ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਤੁਰਿਆ। ਸ਼ੁਰੂ 'ਚ ਮੈਂ ਸੋਚਿਆ ਕਿ ਕਿਵੇਂ ਤੁਰਨਗੇ, ਕੀ ਹੋਵੇਗਾ ਪਰ ਉਹ ਜਿੱਥੇ ਜਿੱਥੇ ਗਏ, ਲੋਕ ਸੁਆਗਤ ਕਰਨ ਬਾਹਰ ਆਏ, ਕਿਉਂਕਿ ਇਸ ਦੇਸ਼ 'ਚ ਇਕ ਜਜ਼ਬਾ ਹੈ। ਦੇਸ਼ ਦੇ ਸੰਵਿਧਾਨ ਲਈ, ਦੇਸ਼ ਦੀ ਧਰਤੀ ਲਈ ਜਜ਼ਬਾ ਹੈ।''

ਪ੍ਰਿਯੰਕਾ ਨੇ ਕਿਹਾ,''ਜਦੋਂ ਮੇਰਾ ਭਰਾ ਕਸ਼ਮੀਰ ਵੱਲ ਆ ਰਿਹਾ ਸੀ ਤਾਂ ਮੈਨੂੰ ਅਤੇ ਮੇਰੀ ਮਾਂ ਨੂੰ ਸੰਦੇਸ਼ ਭੇਜਿਆ  ਕਿ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਘਰ ਜਾ ਰਿਹਾ ਹਾਂ।'' ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਮੇਰੇ ਪਰਿਵਾਰ ਵਾਲੇ ਮੈਨੂੰ ਆ ਕੇ ਗਲ਼ੇ ਮਿਲਦੇ ਹਨ, ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਹੁੰਦੇ ਹਨ ਤਾਂ ਉਨ੍ਹਾਂ ਦੇ ਦਰਦ ਅਤੇ ਜਜ਼ਬਾਤ ਮੇਰੇ ਅੰਦਰ ਸਮਾ ਰਹੇ ਹਨ। ਦੱਸਣਯੋਗ ਹੈ ਕਿ ਨਹਿਰੂ-ਗਾਂਧੀ ਪਰਿਵਾਰ ਦਾ ਰਿਸ਼ਤਾ ਮੂਲ ਰੂਪ ਨਾਲ ਜੰਮੂ ਕਸ਼ਮੀਰ ਨਾਲ ਹੈ। ਪ੍ਰਿਯੰਕਾ ਨੇ ਕਿਹਾ,''ਇੱਥੇ ਖੜ੍ਹੇ ਹੋ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਕਾਂਗਰਸ ਨੇ ਅਜਿਹੀ ਯਾਤਰਾ ਕੱਢੀ, ਜਿਸ ਦਾ ਪੂਰੇ ਦੇਸ਼ ਨੇ ਸਮਰਥਨ ਕੀਤਾ। ਅੱਜ ਜੋ ਰਾਜਨੀਤੀ ਹੋ ਰਹੀ ਹੈ, ਉਸ ਨਾਲ ਦੇਸ਼ ਦੀ ਭਲਾਈ ਨਹੀਂ ਹੋ ਸਕਦੀ। ਜੋ ਰਾਜਨੀਤੀ ਦੇਸ਼ ਨੂੰ ਵੰਡਦੀ ਹੈ, ਉਹ ਦੇਸ਼ ਦਾ ਨੁਕਸਾਨ ਕਰਦੀ ਹੈ।'' ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ,''ਇਕ ਤਰ੍ਹਾਂ ਨਾਲ ਇਹ ਯਾਤਰਾ ਰੂਹਾਨੀ ਰਹੀ ਹੈ, ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਜਿਸ ਸੱਚ, ਅਹਿੰਸਾ ਅਤੇ ਏਕਤਾ ਦੇ ਆਧਾਰ 'ਤੇ ਇਹ ਦੇਸ਼ ਬਣਿਆ, ਉਸ ਨੂੰ ਅਸੀਂ ਬਚਾ ਕੇ ਰੱਖੀਏ।''


DIsha

Content Editor

Related News