ਰਾਹੁਲ ਹਿੰਮਤ ਵਾਲਾ ਵਿਅਕਤੀ ਹੈ, ਵਾਇਨਾਡ ਦੇ ਲੋਕ ਉਨ੍ਹਾਂ ਨੂੰ ਸਮਰੱਥਨ ਦੇਣ: ਪ੍ਰਿਯੰਕਾ
Thursday, Apr 04, 2019 - 04:45 PM (IST)
ਵਾਇਨਾਡ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਅੱਜ ਭਾਵ ਵੀਰਵਾਰ ਨੂੰ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਕਿਹਾ ਹੈ ਕਿ ਰਾਹੁਲ ਬਹੁਤ ਹਿੰਮਤ ਵਾਲਾ ਵਿਅਕਤੀ ਹੈ ਅਤੇ ਸਥਾਨਿਕ ਲੋਕਾਂ ਦੇ ਨਾਲ ਹਮੇਸ਼ਾ ਖੜ੍ਹੇ ਰਹਿਣਗੇ।
ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ ਹੈ, ''ਮੇਰਾ ਭਰਾ, ਮੇਰਾ ਸਭ ਤੋਂ ਸੱਚਾ ਦੋਸਤ ਹੈ। ਮੈਂ ਜਿਨ੍ਹਾਂ ਵਿਅਕਤੀਆਂ ਨੂੰ ਜਾਣਦੀ ਹਾਂ, ਉਨ੍ਹਾਂ 'ਚੋਂ ਸਭ ਤੋਂ ਹਿੰਮਤ ਵਾਲਾ ਵਿਅਕਤੀ ਹੈ। ਵਾਇਨਾਡ, ਤੁਸੀਂ ਉਨ੍ਹਾਂ ਦਾ ਖਿਆਲ ਰੱਖਣਾ। ਉਹ ਤੁਹਾਨੂੰ ਕਦੀ ਸ਼ਰਮਿੰਦਾ ਨਹੀਂ ਹੋਣ ਦੇਣਗੇ। ''
ਰਾਹੁਲ ਗਾਂਧੀ ਨੇ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਜੀ ਪੱਤਰ ਦਾਖਲ ਕੀਤਾ ਹੈ। ਇਸ ਮੌਕੇ 'ਤੇ ਉਨ੍ਹਾਂ ਦੀ ਭੈਣ ਪਿਯੰਕਾ ਗਾਂਧੀ, ਪਾਰਟੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਮੁਕੁਲ ਵਾਸਨਿਕ ਸਮੇਤ ਕਾਂਗਰਸ ਦੇ ਸੀਨੀਅਰ ਨੇਤਾ ਉਨ੍ਹਾਂ ਦੇ ਨਾਲ ਮੌਜੂਦ ਸੀ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਦੇ ਨਾਲ ਓਪਨ ਜੀਪ 'ਚ ਰੋਡ ਸ਼ੋਅ ਕੀਤਾ।