ਰਾਹੁਲ ਦਾ ਮੋਦੀ ''ਤੇ ਨਿਸ਼ਾਨਾ- ਖਾਲੀ ਕਰੋ ਸਿੰਘਾਸਨ, ਭਾਜਪਾ ਨੇ ਕੀਤਾ ਪਲਟਵਾਰ

11/05/2017 12:00:46 PM

ਨਵੀਂ ਦਿੱਲੀ— ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਕਾਰਨ ਇੰਨੀਂ ਦਿਨੀਂ ਸਿਆਸੀ ਪਾਰਾ ਕਾਫੀ ਗਰਮਾਇਆ ਹੋਇਆ ਹੈ। ਭਾਜਪਾ ਅਤੇ ਕਾਂਗਰਸ ਕੋਈ ਵੀ ਇਕ-ਦੂਜੇ 'ਤੇ ਨਿਸ਼ਾਨਾ ਬਣਾਉਣ ਦਾ ਇਕ ਵੀ ਮੌਕਾ ਨਹੀਂ ਗਵਾਉਣਾ ਚਾਹੁੰਦੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਦੀ ਸਵੇਰ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਹਿੰਗਾਈ ਵਧ ਰਹੀ ਹੈ, ਰਾਸ਼ਨ ਮਹਿੰਗਾ ਹੁੰਦਾ ਜਾ ਰਿਹਾ ਹੈ, ਖੋਖਲ੍ਹੇ ਭਾਸ਼ਣ ਦੇਣ ਦੀ ਬਜਾਏ ਕੰਮ ਕਰੋ ਜਾਂ ਫਿਰ ਸਿੰਘਾਸਨ ਖਾਲੀ ਕਰੋ। ਰਾਹੁਲ ਦੇ ਇਸ ਵਾਰ 'ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕੀਤਾ, ਜਦੋਂ ਦੇਸ਼ ਨੂੰ ਲੁੱਟਿਆ ਜਾ ਰਿਹਾ ਸੀ, ਭ੍ਰਿਸ਼ਟ ਸ਼ਾਸਨ ਉਦੋਂ ਕਿਉਂ ਸਰਕਾਰ ਮੌਨ ਸੀ। ਕੀ ਸ਼ਹਿਜਾਦੇ ਆਪਣੇ ਕੰਮ ਨੂੰ ਲੈ ਕੇ ਸਿੰਘਾਸਨ ਦੇ ਹੱਕਦਾਰ ਹਨ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਵੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਬੇਟੇ ਸ਼ੌਰਿਆ ਡੋਭਾਲ ਦੇ ਐੱਨ.ਜੀ.ਓ. ਤੋਂ 4 ਕੇਂਦਰੀ ਮੰਤਰੀਆਂ ਦੇ ਸੰਬੰਧ ਹੋਣ 'ਤੇ ਚੁਟਕੀ ਲੈਂਦੇ ਹੋਏ ਕਰਾਰਾ ਹਮਲਾ ਕੀਤਾ। ਗਾਂਧੀ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ ਕੰਪਨੀ ਦੇ ਬਹੁਤ ਘੱਟ ਸਮੇਂ 'ਚ 16 ਹਜ਼ਾਰ ਗੁਨਾ ਕਾਰੋਬਾਰ ਵਧਾਉਣ ਤੋਂ ਬਾਅਦ ਹੁਣ ਡੋਭਾਲ ਦੇ ਬੇਟੇ ਸ਼ੌਰਿਆ ਦੇ ਐੱਨ.ਜੀ.ਓ. ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ 'ਤੇ ਤੰਜ਼ ਕੱਸਦੇ ਹੋਏ ਟਵੀਟ ਕੀਤਾ ਕਿ ਸ਼ਹਿਜਾਦਾ ਦੀ 'ਅਪਾਰ ਸਫ਼ਲਤਾ' ਤੋਂ ਬਾਅਦ ਭਾਜਪਾ ਦੀ ਨਵੀਂ ਪੇਸ਼ਕਸ਼-ਅਜੀਤ ਸ਼ੌਰਿਆ ਗਾਥਾ।'' ਉੱਥੇ ਹੀ ਮੋਦੀ ਨੇ ਵੀ ਹਿਮਾਚਲ 'ਚ ਰੈਲੀ ਦੌਰਾਨ ਕਾਂਗਰਸ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਸੀ।

 


Related News