ਹੁਣ ਮੋਬਾਇਲ ਐਪ ਨਾਲ ਹੋ ਸਕੇਗੀ ਰੈਗਿੰਗ ਦੀ ਸ਼ਿਕਾਇਤ- ਪ੍ਰਕਾਸ਼ ਜਾਵਡੇਕਰ

05/29/2017 6:00:30 PM

ਨਵੀਂ ਦਿੱਲੀ— ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਸੋਮਵਾਰ ਨੂੰ ਇਕ ਅਜਿਹਾ ਮੋਬਾਇਲ ਐਪ ਲਾਂਚ ਕੀਤਾ, ਜਿਸ ਨਾਲ ਵਿਦਿਆਰਥੀ ਰੈਗਿੰਗ ਦੀ ਸ਼ਿਕਾਇਤ ਸਿੱਧੇ ਕਾਲਜ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਰ ਸਕਦੇ ਹਨ। ਇਹ ਐਂਟੀ ਰੈਗਿੰਗ ਮੋਬਾਇਲ ਐਪ ਯੂਨੀਵਰਸਿਟੀ ਅਨੁਦਾਨ (ਗਰਾਂਟ) ਕਮਿਸ਼ਨ ਨੇ ਬਣਾਇਆ ਹੈ। ਮੋਬਾਇਲ ਐਪ ਲਾਂਚ ਕਰਦੇ ਹੋਏ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਪਹਿਲਾਂ ਵਿਦਿਆਰਥੀਆਂ ਨੂੰ ਵੈੱਬਸਾਈਟ 'ਤੇ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਸੀ ਪਰ ਹੁਣ ਉਹ ਸਿੱਧੇ ਐਂਡ੍ਰਾਇਡ ਫੋਨ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਐਂਟੀ ਰੈਗਿੰਗ ਕਾਨੂੰਨ ਬਣਨ ਨਾਲ ਸ਼ਿਕਾਇਤਾਂ ਦਾ ਨਿਪਟਾਨ ਸਮੇਂ 'ਤੇ ਹੋਣ ਲੱਗਾ ਹੈ ਅਤੇ ਇਸ ਨਾਲ ਹੁਣ ਘੱਟ ਸ਼ਿਕਾਇਤਾਂ ਦਰਜ ਹੋਣ ਲੱਗੀਆਂ ਹਨ ਪਰ ਹੁਣ ਵੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਦੂਰ ਕਰਨਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਰੈਗਿੰਗ 'ਚ ਦੋਸ਼ੀ ਪਾਏ ਜਾਣ ਵਾਲੇ ਵਿਦਿਆਰਥੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਇਸ ਐਪ ਦੇ ਬਣਨ ਨਾਲ ਵਿਦਿਆਰਥੀਆਂ ਨੂੰ ਸੁਰੱਖਿਆ ਮਿਲੇਗੀ।


Related News