ਚੰਡੀਗੜ੍ਹ ਤੋਂ ਚੱਲੇਗਾ ''ਇੰਡੀਆ'' ਦੀ ਜਿੱਤ ਦਾ ਰੱਥ, ਰਾਘਵ ਚੱਢਾ ਬੋਲੇ- BJP ਨਾਲ ਇਹ ਪਹਿਲਾ ਮੁਕਾਬਲਾ
Tuesday, Jan 16, 2024 - 01:56 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਇੰਡੀਆ ਗਠਜੋੜ ਦੀ ਪਹਿਲੀ ਚੋਣ ਹੋਵੇਗੀ। ਗਠਜੋੜ ਨੂੰ ਭਾਜਪਾ ਨਾਲ ਪਹਿਲਾ ਮੁਕਾਬਲਾ ਵੀ ਇੱਥੋਂ ਹੋਵੇਗਾ। 'ਇੰਡੀਆ' ਦੀ ਜਿੱਤ ਦਾ ਰੱਥ ਚੰਡੀਗੜ੍ਹ ਤੋਂ ਚੱਲੇਗਾ। ਇੰਡੀਆ ਗਠਜੋੜ 'ਤੇ ਪ੍ਰੈੱਸ ਕਾਨਫਰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ 18 ਜਨਵਰੀ ਨੂੰ ਹੋਣ ਵਾਲੀ ਮੇਅਰ ਚੋਣ ਕੋਈ ਆਮ ਚੋਣ ਨਹੀਂ ਹੈ। ਇਹ ਲੋਕ ਸਭਾ ਚੋਣਾਂ 2024 ਦਾ ਟੋਨ ਸੈੱਟ ਕਰੇਗਾ। ਇਸ ਤੋਂ ਇਹ ਤੈਅ ਹੋਵੇਗਾ ਕਿ 2024 ਚੋਣਾਂ ਵਿਚ ਕੌਣ ਜਿੱਤੇਗਾ?
ਇਹ ਵੀ ਪੜ੍ਹੋ- ਚਮਗਿੱਦੜਾਂ ਨਾਲ ਫੈਲਣ ਵਾਲੇ ਨਿਪਾਹ ਵਾਇਰਸ 'ਤੇ ਹੁਣ ਕੱਸੀ ਜਾਵੇਗੀ ਨਕੇਲ, ਮਨੁੱਖਾਂ ’ਤੇ ਵੈਕਸੀਨ ਪ੍ਰੀਖਣ ਸ਼ੁਰੂ
ਰਾਘਵ ਨੇ ਅੱਗੇ ਕਿਹਾ ਕਿ ਇਹ ਚੋਣਾਂ ਸਿਆਸੀ ਤਕਦੀਰ ਅਤੇ ਤਸਵੀਰ ਬਦਲਣ ਵਾਲੀ ਹੈ। 2024 ਲਈ ਭਾਜਪਾ ਬਨਾਮ ਇੰਡੀਆ ਗਠਜੋੜ ਲੜਨ ਜਾ ਰਿਹਾ ਹੈ। ਇਹ ਚੋਣਾਂ ਦੱਸਣਗੀਆਂ ਕਿ ਅੱਗੇ ਇੰਡੀਆ ਗਠਜੋੜ ਬਨਾਮ ਭਾਜਪਾ ਦਾ ਜੋ ਵੀ ਮੁਕਾਬਲਾ ਹੋਵੇਗਾ, ਤਾਂ ਉਸ ਦਾ ਨਤੀਜਾ ਕੀ ਹੋਵੇਗਾ? ਉਨ੍ਹਾਂ ਕਿਹਾ ਕਿ ਇਹ ਆਮ ਚੋਣਾਂ ਨਹੀਂ ਹਨ। ਇਹ ਭਾਜਪਾ ਬਨਾਮ ਇੰਡੀਆ ਗਠਜੋੜ ਦਾ ਮੁਕਾਬਲਾ ਹੈ। ਇਹ ਸਿਰਫ ਚੰਡੀਗੜ੍ਹ ਹੀ ਨਹੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜਾਵੇਗਾ। ਇਹ ਦੇਸ਼ ਦੀ ਸਿਆਸੀ ਤਕਦੀਰ, ਤਸਵੀਰ, ਦਸ਼ਾ ਅਤੇ ਦਿਸ਼ਾ ਬਦਲਣ ਵਾਲੀਆਂ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ; ਸੰਘਣੀ ਧੁੰਦ ਕਾਰਨ ਉਡਾਣਾਂ 'ਚ ਦੇਰੀ, ਯਾਤਰੀ ਪਰੇਸ਼ਾਨ
ਜੋ ਵੀ 'ਇੰਡੀਆ' ਨਾਲ ਟਕਰਾਏਗਾ ਚੂਰ-ਚੂਰ ਹੋ ਜਾਵੇਗਾ
ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ 'ਚ 18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਇਹ ਦਿਖਾ ਦੇਣਗੀਆਂ ਕਿ ਜਦੋਂ ਇੰਡੀਆ ਗਠਜੋੜ ਲੜਦਾ ਹੈ ਤਾਂ ਵਨ ਪਲੱਸ ਵਨ 11 ਹੋ ਜਾਂਦਾ ਹੈ। ਇਹ ਸਾਨੂੰ ਤਾਨਾਸ਼ਾਹੀ ਸਰਕਾਰ ਤੋਂ ਮੁਕਤ ਕਰਾਏਗਾ। ਰਾਘਵ ਨੇ ਕਿਹਾ ਕਿ ਜੋ ਵੀ 'ਇੰਡੀਆ' ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਮੈਚ ਹੁੰਦਾ ਹੈ ਤਾਂ 'ਇੰਡੀਆ' ਨੂੰ ਜਿਤਾਇਆ ਜਾਂਦਾ ਹੈ, ਇਸ ਲਈ ਇੰਡੀਆ ਗਠਜੋੜ ਜਿੱਤੇਗਾ ਅਤੇ ਸਕੋਰ ਬੋਰਡ ਇੰਡੀਆ-1 ਭਾਜਪਾ ਜ਼ੀਰੋ ਹੋਵੇਗਾ।
ਇਹ ਵੀ ਪੜ੍ਹੋ- Five Star Hotel ਨੂੰ ਮਾਤ ਪਾਉਂਦੀ ਗੁਰੂਘਰ ਦੀ ਸਰਾਂ, ਪਟਨਾ ਸਾਹਿਬ ਆਉਣ ਵਾਲੀ ਸੰਗਤ ਨੂੰ ਮਿਲੇਗੀ ਹਰ ਸਹੂਲਤ
ਸੀਟ ਸ਼ੇਅਰਿੰਗ 'ਤੇ ਨੋ ਬਾਲ ਬਾਏ ਬਾਲ ਕੁਮੈਂਟਰੀ ਨਹੀਂ
ਰਾਘਵ ਨੇ ਕਿਹਾ ਕਿ ਇਹ 2024 ਦੀਆਂ ਚੋਣਾਂ ਦੀ ਸ਼ੁਰੂਆਤ ਹੋਵੇਗੀ। ਇੰਡੀਆ ਗਠਜੋੜ 18 ਜਨਵਰੀ ਨੂੰ ਚੰਡੀਗੜ੍ਹ ਅਤੇ 2024 'ਚ ਦੇਸ਼ ਨੂੰ ਤਾਨਾਸ਼ਾਹੀ ਅਤੇ ਨਿਕੰਮੀ ਸਰਕਾਰ ਤੋਂ ਆਜ਼ਾਦ ਕਰਵਾਏਗਾ। ਇਸ ਦੇ ਨਾਲ ਹੀ ਸੀਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਿਹੜੇ-ਕਿਹੜੇ ਸੂਬਿਆਂ 'ਚ ਸੀਟਾਂ ਦੀ ਵੰਡ ਹੋਵੇਗੀ? ਕਿੱਥੇ ਇਕੱਠੇ ਮਿਲ ਕੇ ਲੜਨਾ ਹੈ? ਇਹ ਅੱਗੇ ਦੇਖਿਆ ਜਾਵੇਗਾ। ਸੀਟ ਸ਼ੇਅਰਿੰਗ 'ਤੇ ਬਾਲ ਬਾਏ ਬਾਲ ਦੀ ਕੁਮੈਂਟਰੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਮਾਂ ਵੈਸ਼ਣੋ ਦੇਵੀ ਦੀ ਪੁਰਾਤਨ ਗੁਫਾ ਦੇ ਖੁੱਲ੍ਹੇ ਕਿਵਾੜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8