MP ਰਾਘਵ ਚੱਢਾ ਬਣੇ ਰਾਜ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ, ਸਪੀਕਰ ਨੇ ਕੀਤਾ Nominate
Saturday, May 23, 2026 - 03:40 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਦੀ ਪਟੀਸ਼ਨ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਪਟੀਸ਼ਨ ਕਮੇਟੀ ਦਾ ਪੁਨਰਗਠਨ ਕਰਨ ਤੋਂ ਬਾਅਦ ਸਦਨ ਦੇ 10 ਮੈਂਬਰਾਂ ਨੂੰ ਇਸ ਕਮੇਟੀ ਲਈ ਨਾਮਜ਼ਦ ਕੀਤਾ। ਰਾਜ ਸਭਾ ਦੀ ਇਕ ਨੋਟੀਫਿਕੇਸ਼ਨ 'ਚ ਕਿਹਾ ਗਿਆ,''ਰਾਘਵ ਚੱਢਾ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।''
ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਰਾਜ ਸਭਾ ਦੇ ਸਪੀਕਰ ਨੇ 20 ਮਈ ਤੋਂ ਪ੍ਰਭਾਵੀ ਕਮੇਟੀ ਦਾ ਪੁਨਰਗਠਨ ਕੀਤਾ ਹੈ। ਚੱਢਾ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ 'ਚ ਹਰਸ਼ ਮਹਾਜਨ, ਗੁਲਾਮ ਅਲੀ, ਸ਼ੰਭੂ ਸ਼ਰਨ ਪਟੇਲ, ਮਯੰਕ ਕੁਮਾਰ ਨਾਇਕ, ਮਸਤਾਨ ਰਾਵ ਯਾਦਵ ਬੀੜਾ, ਜੇਬੀ ਮਾਥੇਰ ਹਿਸ਼ਾਮ, ਸੁਭਾਸ਼ੀਸ਼ ਖੁੰਟੀਆ, ਰਵੰਗਵਰਾ ਨਾਰਜ਼ਾਰੀ ਅਤੇ ਸੰਤੋਸ ਕੁਮਾਰ ਪੀ ਸ਼ਾਮਲ ਹਨ। ਰਾਜ ਸਭਾ ਸਕੱਤਰੇਤ ਨੇ ਇਕ ਹੋਰ ਨੋਟੀਫਿਕੇਸ਼ਨ 'ਚ ਕਿਹਾ,''ਰਾਜ ਸਭਾ ਦੇ ਸਪੀਕਰ ਨੇ 20 ਮਈ 2026 ਨੂੰ ਰਾਜ ਸਭਾ ਮੈਂਬਰ ਡਾ. ਮੇਨਕਾ ਗੁਰੂਸਵਾਮੀ ਨੂੰ ਕਾਰਪੋਰੇਟ ਕਾਨੂੰਨ (ਸੋਧ) ਬਿੱਲ 2026 ਸੰਬੰਧੀ ਸੰਯੁਕਤ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
