''ਸੁਪਰੀਮ ਕੋਰਟ ਦੇ ਫੈਸਲੇ ਨੇ ਵਿਰੋਧੀ ਧਿਰ ਦੀ ਝੂਠ ਅਤੇ ਡਰ ਦੀ ਰਾਜਨੀਤੀ ਨੂੰ ਕੀਤਾ ਬੇਨਕਾਬ'' ; ਤਰੁਣ ਚੁੱਘ
Wednesday, May 27, 2026 - 04:23 PM (IST)
ਨਵੀਂ ਦਿੱਲੀ- ਅੱਜ ਸੁਪਰੀਮ ਕੋਰਟ ਨੇ ਐੱਸ.ਆਈ.ਆਰ. ਦੇ ਮੁੱਦੇ 'ਤੇ ਅਹਿਮ ਫ਼ੈਸਲਾ ਸੁਣਾਇਆ ਹੈ ਕਿ ਇਸ ਪ੍ਰਕਿਰਿਆ ਦਾ ਉਦੇਸ਼ ਦੇਸ਼ 'ਚ ਚੋਣ ਪ੍ਰਕਿਰਿਆ ਨੂੰ ਨਿਰਪੱਖ ਤੇ ਪਾਰਦਰਸ਼ੀ ਬਣਾਉਣਾ ਹੈ, ਇਸ ਲਈ ਇਹ ਜਾਰੀ ਰਹੇਗੀ। ਸੁਪਰੀਮ ਕਰੋਟ ਦੇ ਇਸ ਫੈਸਲੇ ਦਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੁਆਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਵੋਟਰ ਸੂਚੀ ਨੂੰ ਪਾਰਦਰਸ਼ੀ ਅਤੇ ਸ਼ੁੱਧ ਬਣਾਉਣ ਲਈ ਚੋਣ ਕਮਿਸ਼ਨ ਨੂੰ SIR ਕਰਵਾਉਣ ਦਾ ਪੂਰਾ ਸੰਵਿਧਾਨਕ ਅਧਿਕਾਰ ਹੈ। ਗੈਰਕਾਨੂੰਨੀ ਘੁਸਪੈਠ ਅਤੇ ਵੱਡੇ ਪੱਧਰ ‘ਤੇ ਮਾਈਗ੍ਰੇਸ਼ਨ ਦੇ ਮੱਦੇਨਜ਼ਰ ਇਹ ਪ੍ਰਕਿਰਿਆ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ, ਪਰ ਕਾਂਗਰਸ ਅਤੇ INDI ਗਠਜੋੜ ਨੇ ਆਪਣੀ ਵੋਟ ਬੈਂਕ ਰਾਜਨੀਤੀ ਲਈ ਲੋਕਾਂ ਵਿੱਚ ਡਰ ਅਤੇ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਭਲਕੇ ਅਸਤੀਫ਼ਾ ਦੇਣਗੇ CM ! ਕੈਬਨਿਟ ਮੰਤਰੀਆਂ ਦੀ ਸੱਦ ਲਈ ਮੀਟਿੰਗ, ਕਰਨਾਟਕ 'ਚ ਆਇਆ ਸਿਆਸੀ ਭੂਚਾਲ
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 'ਚ ਵੀ ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਨੇ SIR ਨੂੰ ਲੈ ਕੇ ਝੂਠਾ ਡਰ ਪੈਦਾ ਕੀਤਾ, ਜਦਕਿ ਅੱਜ ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਵਿਰੋਧੀ ਧਿਰ ਦਾ ਇਹ ਪੂਰਾ ਅਭਿਆਨ ਕੇਵਲ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਅਤੇ ਰਾਜਨੀਤਿਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਸੀ।
ਇਹ ਵੀ ਪੜ੍ਹੋ- ਟਰੰਪ ਨੇ ਸੱਦ ਲਈ ਕੈਬਨਿਟ ਮੰਤਰੀਆਂ ਦੀ ਬੈਠਕ ! ਇਰਾਨ ਮੁੱਦੇ 'ਤੇ ਹੋ ਸਕਦੈ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
