‘ਨੀਟ ਪੇਪਰ ਲੀਕ ਨਹੀਂ ਹੋਇਆ, CBI ਕਹੇਗੀ ਤਦ ਹੀ ਮੰਨਾਂਗੇ’, ਸੰਸਦੀ ਕਮੇਟੀ ਅੱਗੇ ਬੋਲੇ NTA ਚੀਫ

Friday, May 22, 2026 - 07:37 AM (IST)

‘ਨੀਟ ਪੇਪਰ ਲੀਕ ਨਹੀਂ ਹੋਇਆ, CBI ਕਹੇਗੀ ਤਦ ਹੀ ਮੰਨਾਂਗੇ’, ਸੰਸਦੀ ਕਮੇਟੀ ਅੱਗੇ ਬੋਲੇ NTA ਚੀਫ

ਨਵੀਂ ਦਿੱਲੀ (ਭਾਸ਼ਾ) - ਮੈਡੀਕਲ ਦਾਖਲਾ ਪ੍ਰੀਖਿਆ ‘ਨੀਟ-ਯੂ. ਜੀ.’ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ’ਚ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਦੇ ਅਧਿਕਾਰੀਆਂ ਨੂੰ ਤਿੱਖੇ ਸਵਾਲ ਕੀਤੇ ਗਏ। ਉੱਥੇ ਹੀ NTA ਨੇ ਦਾਅਵਾ ਕੀਤਾ ਕਿ ਪੇਪਰ ਉਨ੍ਹਾਂ ਦੀ ਪ੍ਰਣਾਲੀ ਤੋਂ ਲੀਕ ਨਹੀਂ ਹੋਇਆ। ਸੂਤਰਾਂ ਅਨੁਸਾਰ ਸਿੱਖਿਆ, ਔਰਤਾਂ, ਬੱਚਿਆਂ, ਨੌਜਵਾਨਾਂ ਅਤੇ ਖੇਡਾਂ ਸਬੰਧੀ ਸੰਸਦੀ ਕਮੇਟੀ ਦੀ ਮੀਟਿੰਗ ’ਚ ਕਈ ਸੰਸਦ ਮੈਂਬਰਾਂ ਨੇ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਭਵਿੱਖ ’ਚ ਪੇਪਰ ਲੀਕ ਰੋਕਣ ਦੇ ਉਪਾਵਾਂ ’ਤੇ ਜਵਾਬ ਮੰਗਿਆ। ਕਮੇਟੀ ਦੀ ਪ੍ਰਧਾਨਗੀ ਦਿਗਵਿਜੇ ਸਿੰਘ ਨੇ ਕੀਤੀ।

ਇਹ ਵੀ ਪੜ੍ਹੋ - Heatwave: ਅਗਲੇ 5 ਦਿਨ ਚੱਲੇਗੀ ਅੱਤ ਦੀ 'ਲੂ', ਮੌਸਮ ਵਿਭਾਗ ਵਲੋਂ ਇਨ੍ਹਾਂ 15 ਸੂਬਿਆਂ 'ਚ ਰੈੱਡ ਅਲਰਟ ਜਾਰੀ

ਮੀਟਿੰਗ ’ਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ, NTA ਚੀਫ ਪ੍ਰਦੀਪ ਕੁਮਾਰ ਜੋਸ਼ੀ ਅਤੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸੰਸਦ ਮੈਂਬਰਾਂ ਨੇ ਸਵਾਲ ਉਠਾਇਆ ਕਿ ਜੇ ਪੇਪਰ NTA ਦੇ ਸਿਸਟਮ ਤੋਂ ਲੀਕ ਨਹੀਂ ਹੋਇਆ ਸੀ ਤਾਂ ਫਿਰ ਪ੍ਰੀਖਿਆ ਰੱਦ ਕਰ ਕੇ ਦੁਬਾਰਾ ਕਰਾਉਣ ਦੀ ਲੋੜ ਕਿਉਂ ਪਈ। ਇਸ ’ਤੇ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ CBI ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੱਕ ਇਸ ਨੂੰ ‘ਲੀਕ’ ਨਹੀਂ ਕਿਹਾ ਜਾ ਸਕਦਾ। ਕੁਝ ਵਿਰੋਧੀ ਧਿਰ ਦੇ ਮੈਂਬਰਾਂ ਨੇ CBI ਜਾਂਚ ਰਿਪੋਰਟ ਕਮੇਟੀ ਅੱਗੇ ਪੇਸ਼ ਕਰਨ ਦੀ ਮੰਗ ਕੀਤੀ, ਹਾਲਾਂਕਿ ਇਸ ’ਤੇ ਕੁਝ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ।

ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News