ਸੰਸਦ ਰਤਨ ਪੁਰਸਕਾਰ ਲਈ 12 ਸੰਸਦ ਮੈਂਬਰਾਂ ਤੇ 4 ਸੰਸਦੀ ਕਮੇਟੀਆਂ ਦੀ ਕੀਤੀ ਗਈ ਚੋਣ

Sunday, May 24, 2026 - 01:52 PM (IST)

ਸੰਸਦ ਰਤਨ ਪੁਰਸਕਾਰ ਲਈ 12 ਸੰਸਦ ਮੈਂਬਰਾਂ ਤੇ 4 ਸੰਸਦੀ ਕਮੇਟੀਆਂ ਦੀ ਕੀਤੀ ਗਈ ਚੋਣ

ਨਵੀਂ ਦਿੱਲੀ- ਇਸ ਸਾਲ ਦਿੱਤੇ ਜਾਣ ਵਾਲੇ ਵੱਕਾਰੀ 'ਸੰਸਦ ਰਤਨ ਪੁਰਸਕਾਰਾਂ' ਲਈ 12 ਸੰਸਦ ਮੈਂਬਰਾਂ ਅਤੇ 4 ਸੰਸਦੀ ਕਮੇਟੀਆਂ ਦੀ ਚੋਣ ਕੀਤੀ ਗਈ ਹੈ। ਇੱਕ ਨਿੱਜੀ ਸੰਸਥਾ 'ਪ੍ਰਾਈਮ ਪੁਆਇੰਟ ਫਾਊਂਡੇਸ਼ਨ' ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਇਹ ਪੁਰਸਕਾਰ ਸੰਸਦ ਵਿੱਚ ਵਧੀਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਨੂੰ ਦਿੱਤੇ ਜਾਂਦੇ ਹਨ।

ਵੱਖ-ਵੱਖ ਸ਼੍ਰੇਣੀਆਂ 'ਚ ਬਜਟ ਸੈਸ਼ਨ ਦੇ ਅੰਤ ਤੱਕ ਸੰਸਦ ਵਿੱਚ ਨਿਭਾਈ ਬਿਹਤਰੀਨ ਭੂਮਿਕਾ ਲਈ ਜਿਨ੍ਹਾਂ 12 ਸੰਸਦ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ 'ਚ ਭਾਜਪਾ ਦੇ ਜਗਦੰਬਿਕਾ ਪਾਲ (ਉੱਤਰ ਪ੍ਰਦੇਸ਼), ਪੀ. ਪੀ. ਚੌਧਰੀ (ਰਾਜਸਥਾਨ), ਨਿਸ਼ੀਕਾਂਤ ਦੂਬੇ (ਝਾਰਖੰਡ), ਸ਼ਿਵਸੈਨਾ ਦੇ ਸ਼੍ਰੀਕਾਂਤ ਏਕਨਾਥ ਸ਼ਿੰਦੇ (ਮਹਾਰਾਸ਼ਟਰ) ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਵੀਨ ਪਟੇਲ, ਵਿਦਯੁਤ ਬਰਨ ਮਹਤੋ, ਲੁੰਬਾਰਾਮ ਚੌਧਰੀ, ਹੇਮੰਤ ਵਿਸ਼ਨੂੰ ਸਵਰਾ, ਸਮਿਤਾ ਉਦੈ ਵਾਘ, ਨਰੇਸ਼ ਗਣਪਤ ਮਹਸਕੇ, ਮੇਧਾ ਵਿਸ਼ਰਾਮ ਕੁਲਕਰਨੀ ਅਤੇ ਨਰਹਰੀ ਅਮੀਨ (ਗੁਜਰਾਤ) ਦੇ ਨਾਂ ਵੀ ਲਿਸਟ 'ਚ ਸ਼ਾਮਲ ਹਨ।

ਸੰਸਦ 'ਚ ਸ਼ਾਨਦਾਰ ਕੰਮ ਕਰਨ ਵਾਲੀਆਂ ਚਾਰ ਸੰਸਦੀ ਕਮੇਟੀਆਂ ਨੂੰ ਵੀ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ, ਜਿਨ੍ਹਾਂ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਮੇਟੀ ਵੀ ਸ਼ਾਮਲ ਹੈ। 
ਖੇਤੀਬਾੜੀ ਕਮੇਟੀ (ਚੇਅਰਮੈਨ: ਚਰਨਜੀਤ ਸਿੰਘ ਚੰਨੀ), ਵਿੱਤ ਕਮੇਟੀ (ਚੇਅਰਮੈਨ: ਭਰਤਹਰੀ ਮਹਿਤਾਬ), ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ (ਚੇਅਰਮੈਨ: ਸਪਤਗਿਰੀ ਸ਼ੰਕਰ ਉਲਾਕਾ) ਤੇ ਕੋਲਾ ਅਤੇ ਖਾਣਾਂ ਬਾਰੇ ਕਮੇਟੀ (ਚੇਅਰਮੈਨ: ਅਨੁਰਾਗ ਠਾਕੁਰ) ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। 

ਇਹ ਵੀ ਪੜ੍ਹੋ- ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News