PM ਮੋਦੀ ਨੇ ਮੇਲੋਨੀ ਨੂੰ ਦਿੱਤੀ 'ਮੈਲੋਡੀ ਚਾਕਲੇਟ', ਇਟਲੀ ਦੇ ਪ੍ਰਧਾਨ ਮੰਤਰੀ ਨੇ ਕੀਤਾ ਧੰਨਵਾਦ

Wednesday, May 20, 2026 - 12:41 PM (IST)

PM ਮੋਦੀ ਨੇ ਮੇਲੋਨੀ ਨੂੰ ਦਿੱਤੀ 'ਮੈਲੋਡੀ ਚਾਕਲੇਟ', ਇਟਲੀ ਦੇ ਪ੍ਰਧਾਨ ਮੰਤਰੀ ਨੇ ਕੀਤਾ ਧੰਨਵਾਦ

ਰੋਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਇਟਲੀ ਦੌਰੇ 'ਤੇ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਮੇਲੋਡੀ ਚਾਕਲੇਟ ਤੋਹਫ਼ੇ ਵਜੋਂ ਦਿੱਤੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਨੇ ਇਸ ਤੋਰਫੇ ਲਈ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੋਦੀ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਪੋਸਟ ਸਾਂਝੀ ਕਰਦਿਆਂ ਉਸ ਨੇ ਲਿਖਿਆ,''Thank you for the gift.'

 

 
 
 
 
 
 
 
 
 
 
 
 
 
 
 
 

A post shared by Giorgia Meloni (@giorgiameloni)


ਮੇਲੋਨੀ ਦੀ ਇਸ ਪੋਸਟ ਮਗਰੋਂ ਸੋਸ਼ਲ ਮੀਡੀਆ 'ਤੇ ਮੇਲੋਡੀ ਚਾਕਲੇਟ ਨੂੰ ਲੈ ਕੇ ਚਰਚਾ ਕਾਫੀ ਤੇਜ਼ ਹੋ ਗਈ ਹੈ। ਇਹ ਤੋਹਫਾ ਦੋਵਾਂ ਨੇਤਾਵਾਂ ਦੀ ਦੋਸਤੀ ਅਤੇ ਭਾਰਤ-ਇਟਲੀ ਰਿਸ਼ਤਿਆਂ ਦੀ ਗਰਮਾਹਟ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂਪੰਜਾ ਦੇਸ਼ਾਂ ਦੇ ਦੌਰੇ ਦੇ ਅਖੀਰੀ ਪੜਾਅ ਵਿਚ ਇਟਲੀ ਪਹੁੰਚੇ ਹਨ, ਜਿੱਥੇ ਦੋਵੇਂ ਨੇਤਾ ਵਪਾਰ, ਰੱਖਿਆ ਅਤੇ ਰਣਨੀਤਕ ਸਹਿਯੋਗ ਜਿਹੇ ਮੁੱਦਿਆਂ 'ਤੇ ਗੱਲ਼ਬਾਤ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News