27 ਜਾਂ 28, ਜਾਣੋ ਕਦੋਂ ਹੈ ਬਕਰੀਦ ਦੀ ਛੁੱਟੀ? ਸਰਕਾਰ ਨੇ ਦੂਰ ਕੀਤਾ Confusion
Friday, May 22, 2026 - 06:09 PM (IST)
ਨਵੀਂ ਦਿੱਲੀ- ਬਕਰੀਦ ਦੀ ਛੁੱਟੀ ਨੂੰ ਲੈ ਕੇ ਕੰਫਿਊਜ਼ਨ ਹੁਣ ਸਰਕਾਰ ਨੇ ਦੂਰ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਕਾਰਮਿਕ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਬਕਰੀਦ (ਈਦ-ਉਲ-ਜ਼ੁਹਾ) ਦੀ ਅਧਿਕਾਰਤ ਛੁੱਟੀ ਦੀ ਤਰੀਕ 'ਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਛੁੱਟੀ 27 ਮਈ 2026 ਲਈ ਨੋਟੀਫਾਈ ਕੀਤੀ ਗਈ ਸੀ, ਪਰ ਹੁਣ ਦਿੱਲੀ 'ਚ ਚੰਨ ਦਿਖਣ ਦੇ ਆਧਾਰ 'ਤੇ ਇਸ ਨੂੰ ਬਦਲ ਕੇ 28 ਮਈ 2026 (ਵੀਰਵਾਰ) ਕਰ ਦਿੱਤਾ ਗਿਆ ਹੈ। 28 ਮਈ ਨੂੰ ਨੈਸ਼ਨਲ ਸਟਾਕ ਐਕਸਚੇਂਜ (NSE) ਸਮੇਤ ਸ਼ੇਅਰ ਬਾਜ਼ਾਰ 'ਚ ਵੀ ਅਧਿਕਾਰਤ ਤੌਰ 'ਤੇ ਟ੍ਰੇਡਿੰਗ ਬੰਦ ਰਹੇਗੀ। ਇਹ ਫੈਸਲਾ ਦਿੱਲੀ ਅਤੇ ਨਵੀਂ ਦਿੱਲੀ ਸਥਿਤ ਕੇਂਦਰ ਸਰਕਾਰ ਦੇ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ਲਈ ਲਾਗੂ ਹੋਵੇਗਾ। ਦਿੱਲੀ ਤੋਂ ਬਾਹਰ ਦੇ ਦਫ਼ਤਰਾਂ ਲਈ, ਸਬੰਧਤ ਰਾਜ ਸਰਕਾਰਾਂ ਜਾਂ ਕੇਂਦਰੀ ਕਰਮਚਾਰੀ ਤਾਲਮੇਲ ਕਮੇਟੀਆਂ ਆਪਣੇ ਪੱਧਰ 'ਤੇ ਫੈਸਲਾ ਲੈ ਸਕਦੀਆਂ ਹਨ।
ਦਿੱਲੀ ਸਰਕਾਰ ਨੇ ਬਕਰੀਦ ਦੇ ਮੌਕੇ 'ਤੇ ਵਿਸ਼ੇਸ਼ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਜਨਤਕ ਥਾਵਾਂ, ਸੜਕਾਂ ਜਾਂ ਗਲੀਆਂ 'ਚ ਕੁਰਬਾਨੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਗਊਵੰਸ਼, ਗਾਂ, ਬੱਛੜਾ, ਊਠ ਅਤੇ ਹੋਰ ਪਾਬੰਦੀਸ਼ੁਦਾ ਜਾਨਵਰਾਂ ਦੀ ਕੁਰਬਾਨੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ। ਕੁਰਬਾਨੀ ਤੋਂ ਬਾਅਦ ਗੰਦਗੀ ਨੂੰ ਸੀਵਰ, ਨਾਲੀਆਂ ਜਾਂ ਜਨਤਕ ਥਾਵਾਂ 'ਤੇ ਸੁੱਟਣ ਦੀ ਮਨਾਹੀ ਹੈ; ਕੁਰਬਾਨੀ ਸਿਰਫ਼ ਮਾਨਤਾ ਪ੍ਰਾਪਤ ਵੈਧ ਸਥਾਨਾਂ 'ਤੇ ਹੀ ਕੀਤੀ ਜਾ ਸਕੇਗੀ।
ਸਾਲ ਦੀਆਂ ਹੋਰ ਮੁੱਖ ਛੁੱਟੀਆਂ
ਸਰਕਾਰੀ ਕੈਲੰਡਰ ਅਨੁਸਾਰ, ਇਸ ਤੋਂ ਬਾਅਦ ਜੁਲਾਈ 'ਚ ਗੁਰੂ ਪੂਰਨਿਮਾ (29 ਜੁਲਾਈ), ਅਗਸਤ 'ਚ ਸੁਤੰਤਰਤਾ ਦਿਵਸ (15 ਅਗਸਤ) ਅਤੇ ਰੱਖੜੀ (28 ਅਗਸਤ) ਦੀ ਛੁੱਟੀ ਹੋਵੇਗੀ। ਨਵੰਬਰ ਮਹੀਨੇ 'ਚ ਦੀਵਾਲੀ 8 ਤਰੀਕ ਨੂੰ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 24 ਨਵੰਬਰ ਨੂੰ ਮਨਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
