''ਲੱਗਦਾ ਪਾਰਟੀ ਨੂੰ ਮੇਰੀ ਲੋੜ ਨਹੀਂ..!'' ਇਕ ਹੋਰ ਰਾਜ ਸਭਾ ਮੈਂਬਰ ਨੇ ਮਾਰੀ BJP ''ਚ ਐਂਟਰੀ
Tuesday, May 26, 2026 - 01:31 PM (IST)
ਨੈਸ਼ਨਲ ਡੈਸਕ- ਓਡੀਸ਼ਾ ਦੇ ਬੀਜੂ ਜਨਤਾ ਦਲ ਅਤੇ ਰਾਜਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੇ ਮਹਿਜ਼ ਇੱਕ ਦਿਨ ਬਾਅਦ ਹੀ ਸੀਨੀਅਰ ਨੇਤਾ ਦੇਬਾਸ਼ੀਸ਼ ਸਾਮੰਤਰਾਏ ਮੰਗਲਵਾਰ ਨੂੰ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ (BJP) 'ਚ ਸ਼ਾਮਲ ਹੋ ਗਏ ਹਨ। ਰਾਜਧਾਨੀ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ, ਓਡੀਸ਼ਾ ਭਾਜਪਾ ਦੇ ਪ੍ਰਧਾਨ ਮਨਮੋਹਨ ਸਾਮਲ ਅਤੇ ਓਡੀਸ਼ਾ ਦੇ ਪਾਰਟੀ ਇੰਚਾਰਜ ਵਿਜਯਪਾਲ ਸਿੰਘ ਤੋਮਰ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਭਾਜਪਾ ਦੇ ਮੁੱਖ ਬੁਲਾਰੇ ਅਨਿਲ ਬਲੂਨੀ ਨੇ ਸਾਮੰਤਰਾਏ ਦੇ ਸਿਆਸੀ ਤਜ਼ਰਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ 3 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਹੋਏ ਨੇਤਾ ਹਨ। ਉਨ੍ਹਾਂ ਓਡੀਸ਼ਾ ਦੇ ਸੱਭਿਆਚਾਰ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਭਾਜਪਾ ਓਡੀਸ਼ਾ ਵਿੱਚ ਹੋਰ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼
ਦੂਜੇ ਪਾਸੇ, ਦੇਬਾਸ਼ੀਸ਼ ਸਾਮੰਤਰਾਏ ਦੇ ਇਸ ਕਦਮ 'ਤੇ ਬੀਜੂ ਜਨਤਾ ਦਲ (ਬੀ.ਜੇ.ਡੀ.) ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬੀ.ਜੇ.ਡੀ. ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕੇ ਸਾਮੰਤਰਾਏ 'ਤੇ ਪਾਰਟੀ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ। ਪਾਰਟੀ ਨੇ ਕਿਹਾ, "ਨਵੀਨ ਬਾਬੂ (ਨਵੀਨ ਪਟਨਾਇਕ) ਨੇ ਸਾਮੰਤਰਾਏ ਨੂੰ 5 ਵਾਰ ਚੋਣ ਟਿਕਟ ਦਿੱਤੀ, ਓਡੀਸ਼ਾ ਟੂਰਿਜ਼ਮ (OTDC) ਦਾ ਚੇਅਰਮੈਨ ਬਣਾਇਆ ਅਤੇ ਹੁਣ ਰਾਜਸਭਾ ਮੈਂਬਰ ਵੀ ਬਣਾਇਆ ਸੀ। ਪਾਰਟੀ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਉਠਾਉਣ ਤੋਂ ਬਾਅਦ, ਉਹ ਹੁਣ ਪਾਰਟੀ ਦੀਆਂ ਉਮੀਦਾਂ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਨੂੰ ਅਹਿਮੀਅਤ ਦੇ ਰਹੇ ਹਨ ਅਤੇ ਭਾਜਪਾ ਦੇ ਪਾਲੇ ਵਿੱਚ ਚਲੇ ਗਏ ਹਨ।"
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਵੀਨ ਪਟਨਾਇਕ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਸਾਮੰਤਰਾਏ ਨੇ ਲਿਖਿਆ ਸੀ ਕਿ ਪਾਰਟੀ ਵਿੱਚ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਨੂੰ ਲਗਾਤਾਰ 'ਨੀਵਾਂ ਦਿਖਾਉਣ' ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਪਾਰਟੀ ਨੂੰ ਹੁਣ ਉਨ੍ਹਾਂ ਦੀ ਲੋੜ ਨਹੀਂ ਮਹਿਸੂਸ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ। ਓਡੀਸ਼ਾ ਦੀ ਸਿਆਸਤ ਵਿੱਚ ਬੀ.ਜੇ.ਡੀ. ਦੇ ਕਈ ਵੱਡੇ ਆਗੂਆਂ ਦਾ ਲਗਾਤਾਰ ਭਾਜਪਾ ਵੱਲ ਰੁਖ਼ ਕਰਨਾ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ।
ਇਹ ਵੀ ਪੜ੍ਹੋ- 'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
