''ਮਨ ਕੀ ਬਾਤ'' ''ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ ''ਅੰਬ'' ਦਾ ਵੀ ਕੀਤਾ ਜ਼ਿਕਰ

Sunday, May 31, 2026 - 12:52 PM (IST)

''ਮਨ ਕੀ ਬਾਤ'' ''ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ ''ਅੰਬ'' ਦਾ ਵੀ ਕੀਤਾ ਜ਼ਿਕਰ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 134ਵੇਂ ਐਪੀਸੋਡ 'ਚ ਦੇਸ਼ ਭਰ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਵਧਦੇ ਤਾਪਮਾਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਪੀ.ਐੱਮ. ਮੋਦੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਿੱਖੀ ਧੁੱਪ 'ਚ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਅਤੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਣ ਦੇਣ।

ਉਨ੍ਹਾਂ ਕਿਹਾ, "ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਾਪਮਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਇਸ ਲਈ ਵਧੇਰੇ ਦੇਖਭਾਲ ਦੀ ਲੋੜ ਹੈ। ਜੇਕਰ ਤੁਹਾਨੂੰ ਧੁੱਪ ਵਿੱਚ ਬਾਹਰ ਨਿਕਲਣਾ ਪੈਂਦਾ ਹੈ, ਤਾਂ ਪੂਰੀ ਸਾਵਧਾਨੀ ਨਾਲ ਨਿਕਲੋ। ਲਗਾਤਾਰ ਪਾਣੀ ਪੀਂਦੇ ਰਹੋ ਅਤੇ ਇਸ ਸਬੰਧ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀ ਪਾਲਣਾ ਜ਼ਰੂਰ ਕਰੋ।" ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਗਰਮੀ ਦੇ ਮੌਸਮ 'ਚ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ- PSG ਦੇ ਚੈਂਪੀਅਨ ਬਣਦਿਆਂ ਹੀ ਸੜਨ ਲੱਗਾ ਪੈਰਿਸ ! ਫੈਨਜ਼ ਨੇ ਕਈ ਥਾਂਈਂ ਲਾਈ ਅੱਗ, ਸੈਂਕੜੇ ਗ੍ਰਿਫ਼ਤਾਰ

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਗਰਮੀਆਂ ਦੇ ਮੌਸਮ ਅਤੇ 'ਫਲਾਂ ਦੇ ਰਾਜੇ' ਅੰਬ ਦੇ ਆਪਸੀ ਰਿਸ਼ਤੇ ਦਾ ਜ਼ਿਕਰ ਕਰਦਿਆਂ ਮਾਹੌਲ ਨੂੰ ਥੋੜ੍ਹਾ ਹਲਕਾ-ਫੁਲਕਾ ਬਣਾਇਆ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੇ ਅੰਬਾਂ ਦੀ ਗੱਲ ਨਾ ਹੁੰਦੀ ਹੋਵੇ। ਦੇਸ਼ ਦੇ ਹਰ ਹਿੱਸੇ ਦੀ ਆਪਣੀ ਇੱਕ ਖ਼ਾਸ ਅੰਬ ਦੀ ਕਿਸਮ ਅਤੇ ਉਸਦੀ ਵੱਖਰੀ ਖ਼ੁਸ਼ਬੂ ਹੈ।

ਪ੍ਰਧਾਨ ਮੰਤਰੀ ਨੇ ਅਖ਼ੀਰ ਵਿੱਚ ਕਿਹਾ ਕਿ ਜਿਵੇਂ-ਜਿਵੇਂ ਜਗ੍ਹਾ ਬਦਲਦੀ ਹੈ, ਉਵੇਂ ਹੀ ਅੰਬ ਦਾ ਰੂਪ, ਰੰਗ ਅਤੇ ਸੁਆਦ ਵੀ ਬਦਲ ਜਾਂਦਾ ਹੈ। ਭਾਰਤ ਦੀ ਇਹ ਵੰਨ-ਸੁਵੰਨਤਾ ਹੁਣ ਸਿਰਫ਼ ਸਾਡੇ ਪਿੰਡਾਂ ਤੱਕ ਸੀਮਤ ਨਹੀਂ ਰਹੀ, ਬਲਕਿ ਅੰਬਾਂ ਦਾ ਇਹ ਸਫ਼ਰ ਹੁਣ ਗਲੋਬਲ ਮਾਰਕੀਟ ਤੱਕ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ- ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News