ਰਾਫੇਲ ਸੌਦੇ ''ਚ ਤਬਦੀਲੀ ਲਈ ਮੀਡੀਆ ਵਾਲੇ ਮੋਦੀ ਨੂੰ ਸਵਾਲ ਪੁੱਛਣ : ਰਾਹੁਲ

Friday, Nov 17, 2017 - 11:54 AM (IST)

ਰਾਫੇਲ ਸੌਦੇ ''ਚ ਤਬਦੀਲੀ ਲਈ ਮੀਡੀਆ ਵਾਲੇ ਮੋਦੀ ਨੂੰ ਸਵਾਲ ਪੁੱਛਣ : ਰਾਹੁਲ

ਨਵੀਂ ਦਿੱਲੀ— ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦੀ ਖਰੀਦ ਦੇ ਸਮਝੌਤੇ ਨੂੰ ਲੈ ਕੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ ਅਤੇ ਮੀਡੀਆ ਨੂੰ ਕਿਹਾ ਕਿ ਇਕ ਕਾਰੋਬਾਰੀ ਨੂੰ ਲਾਭ ਪਹੁੰਚਾਉਣ ਲਈ ਪੂਰੇ ਸੌਦੇ 'ਚ ਕਥਿਤ ਤਬਦੀਲੀ ਲਈ ਉਸ ਨੂੰ ਪ੍ਰਧਾਨ ਮੰਤਰੀ ਕੋਲ ਸਵਾਲ ਕਰਨੇ ਚਾਹੀਦੇ ਹਨ।
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਕਾਂਗਰਸ ਦੋਸ਼ ਲਾ ਚੁੱਕੀ ਹੈ ਕਿ ਕੇਂਦਰ 'ਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਜੈ ਦੀ ਕੰਪਨੀ ਦੇ ਕਾਰੋਬਾਰ 'ਚ ਕਈ ਗੁਣਾ ਵਾਧਾ ਹੋਇਆ ਹੈ।  ਉਨ੍ਹਾਂ ਸਰਬ ਭਾਰਤੀ ਗੈਰ-ਸੰਗਠਿਤ ਕਾਮਗਾਰ ਕਾਂਗਰਸ ਦੀ ਨਵੀਂ ਟੀਮ ਨਾਲ ਮੁਲਾਕਾਤ ਪਿੱਛੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਵਾਲੇ ਮੇਰੇ ਕੋਲੋਂ ਜਿਹੜਾ ਵੀ ਸਵਾਲ ਪੁੱਛਦੇ ਹਨ, ਮੈਂ ਖੁਸ਼ੀ ਨਾਲ ਉਸ ਦਾ ਜਵਾਬ ਦਿੰਦਾ ਹਾਂ। ਮੀਡੀਆ ਵਾਲੇ ਮੋਦੀ ਕੋਲੋਂ ਰਾਫੇਲ ਸੌਦਾ ਅਤੇ ਅਮਿਤ ਸ਼ਾਹ ਦੇ ਪੁੱਤਰ ਬਾਰੇ ਕੋਈ ਸਵਾਲ ਕਿਉਂ ਨਹੀਂ ਪੁੱਛਦੇ?
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਮੋਦੀ ਕੋਲੋਂ ਪੁੱਛਣ ਕਿ ਇਕ ਕਾਰੋਬਾਰੀ ਦੀ ਮਦਦ ਕਰਨ ਲਈ ਉਨ੍ਹਾਂ ਪੂਰੇ ਰਾਫੇਲ ਸੌਦੇ ਨੂੰ ਕਿਵੇਂ ਬਦਲਿਆ?


Related News