ਰੇਤ ਦੇ ਢੇਰ ਨਾਲ ਢਕਿਆ ਸੀ ਰੇਲਵੇ ਟਰੈੱਕ, ਉੱਪਰੋਂ ਆ ਗਈ ਟਰੇਨ ਤੇ ਫਿਰ...

Monday, Oct 07, 2024 - 10:32 AM (IST)

ਰੇਤ ਦੇ ਢੇਰ ਨਾਲ ਢਕਿਆ ਸੀ ਰੇਲਵੇ ਟਰੈੱਕ, ਉੱਪਰੋਂ ਆ ਗਈ ਟਰੇਨ ਤੇ ਫਿਰ...

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਇਕ ਰੇਲਵੇ ਟਰੈੱਕ 'ਤੇ ਕਿਸੇ ਡੰਪਰ ਤੋਂ ਰੇਤ ਦਾ ਢੇਰ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਸੜਕ ਨਿਰਮਾਣ ਲਈ ਲੈ ਕੇ ਜਾ ਰਹੀ ਰੇਤ ਦਾ ਵੱਡਾ ਢੇਰ ਡਿੱਗਣ ਕਾਰਨ ਰੇਲਵੇ ਟਰੈੱਕ ਪੂਰੀ ਤਰ੍ਹਾਂ ਢਕਿਆ ਗਿਆ ਸੀ। ਪੂਰਾ ਮਾਮਲਾ ਰਘੂਰਾਜ ਸਿੰਘ ਰੇਲਵੇ ਸਟੇਸ਼ਨ ਕੋਲ ਵਾਪਰਿਆ। ਇੱਥੋਂ ਰਾਏਬਰੇਲੀ ਰਘੂਰਾਜ ਸਿੰਘ ਪੈਸੇਂਜਰ ਟਰੇਨ ਲੰਘ ਰਹੀ ਸੀ। ਰੇਲਵੇ ਟਰੈੱਕ 'ਤੇ ਪਈ ਰੇਤ ਦੇ ਢੇਰ ਨੂੰ ਵੇਖ ਕੇ ਲੋਕੋ ਪਾਇਲਟ ਨੇ ਪੈਸੇਂਜਰ ਟਰੇਨ ਰੋਕ ਦਿੱਤੀ। ਲੋਕੋ ਪਾਇਲਟ ਦੀ ਸਮਝਦਾਰੀ ਨਾਲ ਵੱਡਾ ਟਰੇਨ ਹਾਦਸਾ ਟਲ ਗਿਆ। ਕਰੀਬ 20 ਮਿੰਟ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ। 

ਇਹ ਵੀ ਪੜ੍ਹੋ- ਆਧਾਰ ਕਾਰਡ 'ਤੇ ਮਿੰਟਾਂ 'ਚ ਅਪਡੇਟ ਹੋਵੇਗਾ ਮੋਬਾਈਲ ਨੰਬਰ, ਬਸ ਕਰੋ ਇਹ ਕੰਮ

ਟਰੇਨ ਨੰਬਰ-05251 ਰਾਏਬਰੇਲੀ-ਰਘੂਰਾਜ ਸਿੰਘ ਪੈਸੇਂਜਰ ਰਾਤ ਐਤਵਾਰ ਕਰੀਬ 8 ਵਜੇ ਰਘੂਰਾਜ  ਸਿੰਘ ਰੇਲਵੇ ਸਟੇਸ਼ਨ ਆ ਰਹੀ ਸੀ। ਜਿਵੇਂ ਹੀ ਟਰੇਨ ਰੇਲਵੇ ਫਾਕਟ ਕੋਲ ਪਹੁੰਚੀ ਤਾਂ ਟਰੇਨ ਦੇ ਲੋਕੋ ਪਾਇਲਟ ਸੰਜੀਵ ਕੁਮਾਰ ਅਤੇ ਸਹਾਇਕ ਲੋਕੋ ਪਾਇਲਟ ਸੌਰਭ ਕੁਮਾਰ ਸਿੰਘ ਦੀ ਨਜ਼ਰ ਰੇਲਵੇ ਟਰੈੱਕ ਵਿਚਾਲੇ ਲੱਗੇ ਵੱਡੇ ਮਿੱਟੀ ਦੇ ਡੇਰ 'ਤੇ ਪਈ। ਲੋਕੋ ਪਾਇਲਟ ਨੇ ਤੁਰੰਤ ਟਰੇਨ ਰੋਕ ਕੇ ਘਟਨਾ ਦੀ ਜਾਣਕਾਰੀ ਰਘੂਰਾਜ ਸਿੰਘ ਰੇਲਵੇ ਸਟੇਸ਼ਨ ਦੇ ਸਹਾਇਕ ਸਟੇਸ਼ਨ ਮਾਸਟਰ ਅਖਿਲੇਸ਼ ਕੁਮਾਰ ਨੂੰ ਦਿੱਤੀ।

ਇਹ ਵੀ ਪੜ੍ਹੋ-  'ਕੋਈ ਬਚ ਨਹੀਂ ਸਕਦਾ'; ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਟਰੈੱਕ 'ਤੇ ਮਿੱਟੀ ਦੇ ਢੇਰ ਦੀ ਜਾਣਕਾਰੀ ਸਟੇਸ਼ਨ ਪਹੁੰਚਦੇ ਹੀ ਹਫੜਾ-ਦਫੜੀ ਮਚ ਗਈ। ਜਿਸ 'ਤੇ ਰੇਲ ਕਰਮੀ ਮੌਕੇ 'ਤੇ ਪਹੁੰਚ ਕੇ ਟਰੈੱਕ ਦੀ ਕੁਝ ਮਿੱਟੀ ਨੂੰ ਪਟੜੀ ਤੋਂ ਹਟਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਸ ਵਿਚ ਰਾਤ ਦੇ ਸਮੇਂ ਡੰਪਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਰੇਤ ਦੇ ਢੇਰ ਨੂੰ ਇਕ ਡੰਪਰ ਡਰਾਈਵਰ ਨੇ ਰੇਤ ਨੂੰ ਰੇਲਵੇ ਟਰੈੱਕ 'ਤੇ ਸੁੱਟ ਦਿੱਤਾ ਅਤੇ ਦੌੜ ਗਿਆ। ਜੇਕਰ ਲੋਕੋ ਪਾਇਲਟ ਦੀ ਨਜ਼ਰ ਸਮੇਂ 'ਚੇ ਨਾ ਪੈਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ- ਉਡਾਉਣ ਭਰਦੇ ਹੀ ਜਹਾਜ਼ 'ਚੋਂ ਨਿਕਲਣ ਲੱਗਾ ਧੂੰਆਂ, 142 ਯਾਤਰੀਆਂ ਦੇ ਅਟਕੇ ਸਾਹ


author

Tanu

Content Editor

Related News