3 ਬੱਚਿਆਂ ਦੀ ਮਾਂ ਦਾ ਕੁਆਰੇ ਮੁੰਡੇ 'ਤੇ ਆ ਗਿਆ ਦਿਲ, ਫਿਰ ਭਰੇ ਬਾਜ਼ਾਰ 'ਚ ਜੋ ਹੋਇਆ...
Wednesday, Dec 18, 2024 - 12:23 AM (IST)
ਨੈਸ਼ਨਲ ਡੈਸਕ- ਬਿਹਾਰ ਦੇ ਨਵਗਛੀਆ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 3 ਬੱਚਿਆਂ ਦੀ ਮਾਂ ਦਾ ਇੱਕ ਕੁਆਰੇ ਮੁੰਡੇ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਲਖੀਸਰਾਏ ਦੀ ਰਹਿਣ ਵਾਲੀ ਹੈ ਅਤੇ ਆਪਣੇ ਪਤੀ ਨੂੰ ਛੱਡ ਚੁੱਕੀ ਹੈ। ਉਸ ਦੇ 3 ਬੱਚੇ ਹਨ, ਜੋ ਆਪਣੇ ਪਿਤਾ ਨਾਲ ਰਹਿੰਦੇ ਹਨ।
ਨੌਜਵਾਨ ਗੋਡਾ (ਝਾਰਖੰਡ) ਦਾ ਰਹਿਣ ਵਾਲਾ ਹੈ ਪਰ ਉਸ ਦਾ ਨਾਨਕਾ ਘਰ ਲਖੀਸਰਾਏ ਹੈ। 5 ਸਾਲ ਪਹਿਲਾਂ ਸ਼ਿਵ ਅਤੇ ਸੀਮਾ ਪਹਿਲੀ ਵਾਰ ਮਿਲੇ ਸਨ ਅਤੇ ਉਨ੍ਹਾਂ ਦਾ ਪ੍ਰੇਮ ਸਬੰਧ ਸ਼ੁਰੂ ਹੋ ਗਿਆ ਸੀ।
ਇਹ ਵੀ ਪੜ੍ਹੋ- ਨੌਜਵਾਨ ਨੇ ਗਜਰੇਲਾ ਖੁਆ ਕੇ ਬਰਬਾਦ ਕਰ'ਤੀ ਵਿਆਹੁਤਾ ਦੀ ਜ਼ਿੰਦਗੀ, 4 ਸਾਲਾਂ ਤੱਕ ਕਰਦਾ ਰਿਹਾ ਗੰਦਾ ਕੰਮ
ਪ੍ਰੇਮੀ ਜੋੜੇ ਦਾ ਜ਼ਬਰਦਸਤੀ ਕਰਵਾਇਆ ਵਿਆਹ
ਕੁਝ ਦਿਨ ਪਹਿਲਾਂ ਸ਼ਿਵ ਆਪਣੇ ਨਾਨਕੇ ਘਰ ਆਇਆ ਸੀ। ਇਸ ਦੌਰਾਨ ਸ਼ਿਵ ਅਤੇ ਸੀਮਾ ਝਾਰਖੰਡ ਜਾਣ ਦੀ ਯੋਜਨਾ ਬਣਾ ਰਹੇ ਸਨ। ਨਵਗਾਛੀਆ ਸਟੇਸ਼ਨ 'ਤੇ ਟਰੇਨ ਫੜਨ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਲੜਾਈ ਨੂੰ ਦੇਖ ਕੇ ਉੱਥੇ ਭੀੜ ਇਕੱਠੀ ਹੋ ਗਈ ਅਤੇ ਸਾਰੀ ਕਹਾਣੀ ਸਾਹਮਣੇ ਆ ਗਈ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ
ਇਸ ਤੋਂ ਬਾਅਦ ਭੀੜ ਦੋਵਾਂ ਨੂੰ ਫੜ ਕੇ ਘਾਟ ਠਾਕੁਰਬਾੜੀ ਕੰਪਲੈਕਸ ਲੈ ਗਈ। ਮੰਦਰ ਦੇ ਪੁਜਾਰੀ ਦੇ ਇਨਕਾਰ ਕਰਨ 'ਤੇ ਸੜਕ ਦੇ ਵਿਚਕਾਰ ਹੀ ਸ਼ਿਵ ਕੋਲੋਂ ਸੀਮਾ ਦੀ ਮਾਂਗ 'ਚ ਸਿੰਦੂਰ ਭਰਵਾਇਆ ਗਿਆ। ਦੋਵੇਂ ਇਸ ਵਿਆਹ ਲਈ ਰਾਜ਼ੀ ਹੋ ਗਏ। ਸ਼ਿਵ ਨੇ ਕਿਹਾ ਕਿ ਹੁਣ ਉਹ ਸੀਮਾ ਨੂੰ ਨਹੀਂ ਛੱਡੇਗਾ ਅਤੇ ਉਸ ਨੂੰ ਆਪਣੇ ਘਰ ਲੈ ਜਾਵੇਗਾ। ਵਿਆਹ ਤੋਂ ਬਾਅਦ ਔਰਤ ਨੂੰ ਉਸ ਦੇ ਨਵੇਂ ਪਤੀ ਨਾਲ ਘਰ ਭੇਜ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਸੀਮਾ ਨੇ ਦੱਸਿਆ ਕਿ ਸ਼ਿਵ ਦਾ ਨਾਨਕਾ ਘਰ ਉਸ ਦੇ ਸਹੁਰੇ ਘਰ ਨੇੜੇ ਹੈ। 5 ਸਾਲ ਪਹਿਲਾਂ ਜਦੋਂ ਸ਼ਿਵ ਉੱਥੇ ਆਇਆ ਤਾਂ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋਈ ਅਤੇ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। 3 ਸਾਲ ਪਹਿਲਾਂ ਸੀਮਾ ਦੇ ਪਤੀ ਨੇ ਉਸ ਨੂੰ ਸ਼ਿਵ ਨਾਲ ਗੱਲ ਕਰਦੇ ਦੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਇਸ ਸਾਲ ਅਕਤੂਬਰ ਵਿੱਚ ਪੰਚਾਇਤ ਵੀ ਬੁਲਾਈ ਗਈ ਸੀ। ਪੰਚਾਇਤ 'ਚ ਸੀਮਾ ਨੇ ਖੁੱਲ੍ਹੇਆਮ ਸ਼ਿਵ ਨਾਲ ਰਹਿਣ ਦੀ ਇੱਛਾ ਪ੍ਰਗਟਾਈ ਸੀ।
ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...