ਰੇਲਵੇ ਸਟੇਸ਼ਨ ਮੈਨੇਜਮੈਂਟ ਨੇ ਪੋਸਟਮਾਰਟਮ ਦਾ ਹੁਕਮ ਕਰ''ਤਾ ਜਾਰੀ, ਅਚਾਨਕ ਉੱਠ ਕੇ ਬਹਿ ਗਈ ਔਰਤ

Wednesday, Dec 18, 2024 - 03:30 PM (IST)

ਰੇਲਵੇ ਸਟੇਸ਼ਨ ਮੈਨੇਜਮੈਂਟ ਨੇ ਪੋਸਟਮਾਰਟਮ ਦਾ ਹੁਕਮ ਕਰ''ਤਾ ਜਾਰੀ, ਅਚਾਨਕ ਉੱਠ ਕੇ ਬਹਿ ਗਈ ਔਰਤ

ਵੈੱਬ ਡੈਸਕ : ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਰੇਲਵੇ ਸਟੇਸ਼ਨ ਪ੍ਰਬੰਧਨ ਦੀ ਲਾਪਰਵਾਹੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਰੇਲਵੇ ਸਟੇਸ਼ਨ ਮੈਨੇਜਮੈਂਟ ਨੇ ਬਿਨਾਂ ਕਿਸੇ ਜਾਂਚ-ਪੜਤਾਲ ਦੇ ਜ਼ਿੰਦਾ ਔਰਤ ਨੂੰ ਮ੍ਰਿਤਕ ਮੰਨਿਆ ਅਤੇ ਪੋਸਟਮਾਰਟਮ ਲਈ ਆਰਪੀਐੱਫ-ਜੀਆਰਪੀ ਨੂੰ ਮੈਮੋ ਭੇਜ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਪੂਰਾ ਮਾਮਲਾ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਫੋਰਬਸਗੰਜ ਰੇਲਵੇ ਸਟੇਸ਼ਨ ਨਾਲ ਸਬੰਧਤ ਹੈ। ਔਰਤ ਕਈ ਘੰਟਿਆਂ ਤੱਕ ਕੰਬਲ ਵਿੱਚ ਲਪੇਟੀ ਰਹੀ ਅਤੇ ਸਟੇਸ਼ਨ ਅਧਿਕਾਰੀ ਨੇ ਉਸ ਨੂੰ ਮ੍ਰਿਤਕ ਮੰਨਿਆ ਅਤੇ ਪੋਸਟਮਾਰਟਮ ਲਈ ਆਰਪੀਐੱਫ-ਜੀਆਰਪੀ ਨੂੰ ਇੱਕ ਮੈਮੋ ਭੇਜਿਆ। ਜਦੋਂ ਜੀਆਰਪੀ ਅਤੇ ਆਰਪੀਐੱਫ ਉਸ ਨੂੰ ਪੋਸਟਮਾਰਟਮ ਲਈ ਲੈਣ ਪਹੁੰਚੀ ਤਾਂ ਔਰਤ ਜ਼ਿੰਦਾ ਪਾਈ ਗਈ। ਔਰਤ ਬਿਮਾਰ ਸੀ ਤੇ ਕਿਸੇ ਦੀ ਮਦਦ ਦੀ ਉਡੀਕ ਕਰ ਰਹੀ ਸੀ। ਜਦੋਂ ਸਟੇਸ਼ਨ ਮਾਸਟਰ ਨੇ ਮੌਕੇ 'ਤੇ ਔਰਤ ਨੂੰ ਜ਼ਿੰਦਾ ਦੇਖਿਆ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।

ਜੋਗਬਨੀ ਜੀਆਰਪੀ ਥਾਣਾ ਮੁਖੀ ਨਿਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਰਬਸਗੰਜ ਸਟੇਸ਼ਨ ਮੈਨੇਜਰ ਨੇ ਔਰਤ ਦੀ ਮੌਤ ਦਾ ਮੈਮੋ ਦਿੱਤਾ ਸੀ। ਜਦੋਂ ਉਹ ਔਰਤ ਨੂੰ ਪੋਸਟਮਾਰਟਮ ਲਈ ਲੈਣ ਪਹੁੰਚੇ ਤਾਂ ਉਹ ਜ਼ਿੰਦਾ ਪਾਈ ਗਈ। ਫਿਲਹਾਲ ਔਰਤ ਦਾ ਸਥਾਨਕ ਉਪ ਮੰਡਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।


author

Baljit Singh

Content Editor

Related News