ਉੱਡਦੇ ਜਹਾਜ਼ ਦੇ ਸ਼ੀਸ਼ਿਆਂ 'ਚ ਆ ਗਈ ਤਰੇੜ, ਹੋਈ ਐਮਰਜੈਂਸੀ ਲੈਂਡਿੰਗ
Monday, Dec 09, 2024 - 01:34 PM (IST)
ਪਟਨਾ- ਪਟਨਾ ਏਅਰਪੋਰਟ 'ਤੇ ਸਪਾਈਸ ਜੈੱਟ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ। ਇਹ ਫਲਾਈਟ ਦਿੱਲੀ ਤੋਂ ਸ਼ਿਲਾਂਗ ਜਾ ਰਹੀ ਸੀ। ਜਹਾਜ਼ ਦੇ ਸ਼ੀਸ਼ਿਆਂ ਵਿਚ ਤਰੇੜ ਆ ਗਈ। ਦਰਅਸਲ ਪੰਛੀ ਦੇ ਟਕਰਾਉਣ ਕਾਰਨ ਪਾਇਲਟ ਦੀ ਵਿੰਡਸ਼ੀਲਡ ਟੁੱਟ ਗਈ। ਇਸ ਕਾਰਨ ਜਹਾਜ਼ ਦਾ ਸੰਤੁਲਨ ਵਿਗੜਨ ਲੱਗਾ। ਖ਼ਤਰੇ ਨੂੰ ਦੇਖਦੇ ਹੋਏ ਜਹਾਜ਼ ਨੂੰ ਪਟਨਾ ਵੱਲ ਮੋੜ ਦਿੱਤਾ ਗਿਆ। ਪਾਇਲਟ ਨੇ ਤੁਰੰਤ ਪਟਨਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਸਪਾਈਸ ਜੈੱਟ ਦੀ ਫਲਾਈਟ ਨੰਬਰ-SG 2950 ਵਿਚ 80 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ- ਰੋਡਵੇਜ਼ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਪਟਨਾ ਏਅਰਪੋਰਟ ਦੇ ਡਾਇਰੈਕਟਰ ਆਂਚਲ ਪ੍ਰਕਾਸ਼ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਫਲਾਈਟ ਨੰਬਰ-SG 2950 ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਦਿੱਲੀ-ਸ਼ਿਲਾਂਗ ਫਲਾਈਟ ਵਿਚ ਤਕਨੀਕੀ ਖਰਾਬੀ ਆ ਗਈ ਸੀ। ਇਸ ਕਾਰਨ ਪਟਨਾ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਲਹਾਲ ਟੈਕਨੀਕਲ ਟੀਮ ਫਲਾਈਟ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- 22 ਸੂਬਿਆਂ 'ਚ ਮੀਂਹ ਦਾ ਅਲਰਟ, ਦੇਸ਼ 'ਚ ਬਦਲਿਆ ਮੌਸਮ ਦਾ ਮਿਜਾਜ਼
ਜਾਣਕਾਰੀ ਮੁਤਾਬਕ ਸ਼ਿਲਾਂਗ ਜਾਣ ਵਾਲੀ ਇਸ ਫਲਾਈਟ ਨੇ ਦਿੱਲੀ ਤੋਂ ਸਵੇਰੇ 7.03 ਵਜੇ ਉਡਾਣ ਭਰੀ ਸੀ। ਫਲਾਈਟ ਨੂੰ 10 ਵਜੇ ਸ਼ਿਲਾਂਗ ਪਹੁੰਚਣਾ ਸੀ ਪਰ ਪਾਇਲਟ ਦੀ ਵਿੰਡਸਕ੍ਰੀਨ ਵਿਚ ਤਰੇੜ ਨਜ਼ਰ ਆਈ। ਜਿਸ ਸਮੇਂ ਪਾਇਲਟ ਨੇ ਇਹ ਵੇਖਿਆ ਤਾਂ ਉਸ ਸਮੇਂ ਫਲਾਈਟ ਪਟਨਾ ਤੋਂ ਲੰਘ ਰਹੀ ਸੀ। ਇਸ ਤੋਂ ਬਾਅਦ ਪਾਇਲਟ ਨੇ ਟ੍ਰੈਫਿਕ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਅਤੇ ਪਟਨਾ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ।
ਇਹ ਵੀ ਪੜ੍ਹੋ- ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ