ਰੇਤ ਨਾਲ ਭਰਿਆ ਟਿੱਪਰ ਪੁਲੀ ਤੋਂ ਹੇਠਾਂ ਡਿੱਗਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Friday, Dec 06, 2024 - 06:28 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਅੱਜ ਬਾਅਦ ਦੁਪਹਿਰ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਕਾਹਨਪੁਰ ਖੂਹੀ ਲਾਗੇ ਇਕ ਰੇਤ ਨਾਲ ਭਰਿਆ ਟਿੱਪਰ ਅਚਾਨਕ ਬਰਸਾਤੀ ਪੁਲੀ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਦੌਰਾਨ ਭਾਵੇਂ ਟਿੱਪਰ ਕਾਫ਼ੀ ਹਦ ਤੱਕ ਨੁਕਸਾਨਿਆ ਗਿਆ ਪਰ ਚਾਲਕ ਸਣੇ ਹੋਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਇਸ ਖੇਤਰ ਦੇ ਕਿਸੇ ਕਰੈਸ਼ਰ ਤੋਂ ਰੇਤ ਲੱਦ ਕੇ ਗੜ੍ਹਸ਼ੰਕਰ ਦੀ ਤਰਫ਼ ਜਾ ਰਿਹਾ ਇਕ ਟਿੱਪਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਕਾਹਨਪੁਰ ਖੂਹੀ ਲਾਗੇ ਮੁੱਖ ਮਾਰਗ ਤੋਂ ਗੁਜ਼ਰਦੀ ਇਕ ਬਰਸਾਤੀ ਪੁਲੀ ਤੋਂ ਹੇਠਾਂ ਡਿੱਗ ਗਿਆ, ਜਿਸ ਨੂੰ ਵੇਖ ਕੇ ਲੋਕ ਬਚਾਅ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ
ਜ਼ਿਕਰਯੋਗ ਹੈ ਕਿ ਉਕਤ ਅਹਿਮ ਮਾਰਗ ’ਤੇ ਦਿਨ ਸਮੇਂ ਵਾਹਨਾਂ ਦੀ ਭਾਰੀ ਭੀੜ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਹਾਦਸੇ ਦੌਰਾਨ ਚਾਲਕ ਜਸਵੀਰ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਰਾਮਪੁਰ ਅਟਾਰੀ, ਜ਼ਿਲ੍ਹਾ ਨਵਾਂਸ਼ਹਿਰ ਸਹਿਤ ਹੋਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਾਲ-ਬਾਲ ਬਚਾਅ ਹੋ ਗਿਆ ਜਦਕਿ ਟਿੱਪਰ ਦੀ ਲਪੇਟ ’ਚ ਆਉਣ ਨਾ ਕੁਝ ਬਿਜਲੀ ਦੀਆਂ ਤਾਰਾਂ ਨੁਕਸਾਨੀਆਂ ਗਈਆਂ, ਜਿਸ ਕਾਰਨ ਆਸ-ਪਾਸ ਸਥਿਤ ਕਈ ਦੁਕਾਨਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਉਕਤ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਤਾਈਂ ਪਤਾ ਨਹੀਂ ਚੱਲ ਸਕਿਆ ਹੈ।
ਇਹ ਵੀ ਪੜ੍ਹੋ- ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8