ਪੁੱਤ ਨੂੰ ਘਰ ਛੱਡ ਬਾਜ਼ਾਰ ਗਈ ਸੀ ਮਾਂ! ਵਾਪਸ ਆ ਕੇ ਵੇਖਿਆ ਤਾਂ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ
Thursday, Dec 12, 2024 - 01:50 PM (IST)
ਲੁਧਿਆਣਾ (ਗਣੇਸ਼): ਥਾਣਾ ਟਿੱਬਾ ਅਧੀਨ ਪੈਂਦੀ ਰਾਜੂ ਕਾਲੋਨੀ ਵਿਚ ਇਕ 22 ਸਾਲਾ ਨੌਜਵਾਨ ਦੀ ਲਾਸ਼ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਲਵਪ੍ਰੀਤ ਦੀ ਮਾਂ ਬਾਜ਼ਾਰ ਗਈ ਹੋਈ ਸੀ। ਸ਼ਾਮ ਨੂੰ ਜਦੋਂ ਉਹ ਘਰ ਵਾਪਸ ਪਰਤੀ ਤਾਂ ਉਸ ਨੇ ਕਈ ਵਾਰ ਦਰਵਾਜ਼ੇ ਦੀ ਘੰਟੀ ਵਜਾਈ, ਪਰ ਉਸ ਦੇ ਪੁੱਤ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਉਸ ਨੇ ਆਪਣੇ ਗੁਆਂਢੀਆਂ ਤੋਂ ਮਦਦ ਮੰਗੀ। ਇਕ ਨੌਜਵਾਨ ਕੰਧ ਟੱਪ ਕੇ ਘਰ ਦੀ ਛੱਤ 'ਤੇ ਗਿਆ। ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਨੌਜਵਾਨ ਫਾਹੇ ਨਾਲ ਲਟਕਦਿਆ ਮਿਲਿਆ। ਇਸ ਦੀ ਸੂਚਨਾ ਥਾਣਾ ਟਿੱਬਾ ਦੀ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8