ਫੇਰਿਆਂ ਤੋਂ ਪਹਿਲਾਂ ਲਾੜੇ ਨੂੰ ਆ ਗਈ ਪ੍ਰੇਮਿਕਾ ਦੀ ਯਾਦ ਤੇ ਫਿਰ...
Saturday, Dec 14, 2024 - 04:03 PM (IST)
ਨੈਸ਼ਨਲ ਡੈਸਕ- ਇਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਲਾੜੇ ਨੇ ਫੇਰੇ ਲੈਣ ਤੋਂ ਪਹਿਲਾਂ ਕੁਝ ਅਜਿਹਾ ਕਰ ਦਿੱਤਾ ਕਿ ਲਾੜੀ ਦੇ ਨਾਲ ਹੀ ਉੱਥੇ ਮੌਜੂਦਾ ਲੋਕਾਂ ਦੇ ਵੀ ਹੋਸ਼ ਉੱਡ ਗਏ। ਦਰਅਸਲ ਲਾੜੇ ਨੂੰ ਫੇਰਿਆਂ ਤੋਂ ਪਹਿਲਾਂ ਹੀ ਪ੍ਰੇਮਿਕਾ ਦੀ ਯਾਦ ਆ ਗਈ ਅਤੇ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦਾ ਹੈ। ਇੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ। ਫੇਰਿਆਂ ਦੀ ਤਿਆਰੀ ਚੱਲ ਰਹੀ ਸੀ ਕਿ ਲਾੜੇ ਨੂੰ ਆਪਣੀ ਪ੍ਰੇਮਿਕਾ ਦੀ ਯਾਦ ਆ ਗਈ। ਉਸ ਦੀ ਪ੍ਰੇਮਿਕਾ ਨੇ ਕਿਹਾ ਸੀ ਕਿ ਜੇਕਰ ਤੂੰ ਵਿਆਹ ਕਰ ਲਿਆ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗੀ।
ਇਹ ਵੀ ਪੜ੍ਹੋ : ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ
ਜਿਵੇਂ ਹੀ ਲਾੜੇ ਨੂੰ ਆਪਣੀ ਪ੍ਰੇਮਿਕਾ ਦੀ ਖ਼ੁਦਕੁਸ਼ੀ ਵਾਲੀ ਗੱਲ ਯਾਦ ਆਈ, ਉਸ ਨੇ ਤੁਰੰਤ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੇ ਦੇ ਦੋਸਤਾਂ ਨੇ ਦੱਸਿਆ ਕਿ ਫੋਨ 'ਤੇ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਕਿਸੇ ਹੋਰ ਨਾਲ ਵਿਆਹ ਕਰਦਾ ਹੈ ਤਾਂ ਉਹ ਆਪਣੀ ਜਾਨ ਦੇ ਦੇਵੇਗੀ। ਇਸ ਗੱਲ ਦੀ ਸੂਚਨਾ 112 ਡਾਇਲ ਕਰ ਕੇ ਪੁਲਸ ਨੂੰ ਵੀ ਦਿੱਤੀ। ਪੁਲਸ ਨੇ ਵੀ ਲਾੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਹੀ ਨਹੀਂ ਹੋਇਆ। ਅਜਿਹੇ 'ਚ ਬਿਨਾਂ ਲਾੜੀ ਦੇ ਹੀ ਬਰਾਤ ਵਾਪਸ ਆ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8