ਤਾਜ ਮਹਿਲ ਤੋਂ ਬਾਅਦ ਕੁਤੁਬਮੀਨਾਰ ਮਨਪਸੰਦ ਸਮਾਰਕ ਸਥਾਨ, ਸਾਲ 2023 ''ਚ 2.2 ਲੱਖ ਵਿਦੇਸ਼ੀ ਸੈਲਾਨੀ ਪਹੁੰਚੇ
Saturday, Jul 13, 2024 - 11:37 AM (IST)
ਨਵੀਂ ਦਿੱਲੀ- ਦਿੱਲੀ ਦਾ ਕੁਤੁਬਮੀਨਾਰ ਵਿਦੇਸ਼ੀ ਸੈਲਾਨੀਆਂ ਵਲੋਂ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸਮਾਰਕ ਬਣ ਗਿਆ ਹੈ। ਇਸ ਮਾਮਲੇ 'ਚ ਕੁਤੁਬਮੀਨਾਰ ਨੇ ਆਗਰਾ ਦੇ ਕਿਲ੍ਹੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਭਾਰਤੀ ਪੁਰਾਤੱਤਵ ਵਿਭਾਗ (ਏ.ਐੱਸ.ਆਈ.) ਦੇ ਡਾਟਾ ਅਨੁਸਾਰ, 2023-24 'ਚ ਕੁਤੁਬਮੀਨਾਰ ਨੂੰ ਦੇਖਣ ਲਈ 2.2 ਲੱਖ ਵਿਦੇਸ਼ੀ ਸੈਲਾਨੀ ਆਏ। ਇਹ 2022 ਦੀ ਤੁਲਨਾ 'ਚ 90 ਫ਼ੀਸਦੀ ਜ਼ਿਆਦਾ ਹੈ। ਜਦੋਂ ਕਿ ਆਗਰਾ ਕਿਲ੍ਹੇ ਨੂੰ ਦੇਖਣ ਲਈ 2.18 ਲੱਖ ਵਿਦੇਸ਼ੀ ਸੈਲਾਨੀ ਪਹੁੰਚੇ।
ਕੁਤੁਬਮੀਨਾਰ ਦੇਖਣ ਆਉਣ ਵਾਲੇ ਦੇਸ਼ ਦੇ ਸੈਲਾਨੀਆਂ ਦੀ ਗਿਣਤੀ ਵੀ 2022 ਦੀ ਤੁਲਨਾ 73.1 ਫ਼ੀਸਦੀ ਵਧੀ ਹੈ। ਇਹ 2023 'ਚ 31.20 ਲੱਖ ਪਹੁੰਚ ਗਈ। ਜਦੋਂ ਕਿ 2023 'ਚ ਆਗਰਾ ਦੇ ਕਿਲ੍ਹੇ ਨੂੰ ਦੇਖਣ ਵਾਲੇ ਘਰੇਲੂ ਸੈਲਾਨੀਆਂ ਦੀ ਗਿਣਤੀ 2022 ਦੀ ਤੁਲਨਾ 'ਚ 18 ਫ਼ੀਸਦੀ ਘੱਟ ਕੇ 14.10 ਲੱਖ ਰਹੀ। 6.81 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਕੇ ਤਾਜ ਮਹਿਲ ਪਹਿਲੇ ਸਥਾਨ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e