ਬਦਮਾਸ਼ ਟੈਕਸ ਦੇ ਨਾਂ ''ਤੇ 50 ਹਜ਼ਾਰ ਦੀ ਮੰਗ ਰਿਹਾ ਸੀ, ਨਹੀਂ ਦਿੱਤੇ ਤਾਂ ਕਰ ਦਿੱਤਾ ਹਮਲਾ

09/29/2016 1:32:46 PM

ਯਮੁਨਾ ਨਗਰ— ਯਮੁਨਾਨਗਰ ਦੇ ਜਗਾਧਰੀ ''ਚ ਇਕ ਬਦਮਾਸ਼ ਨੇ ਇਕ ਮਹਿਲਾ ਅਤੇ ਉਸ ਦੇ ਬੇਟੇ ''ਤੇ ਇਸ ਲਈ ਹਮਲਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਬਦਮਾਸ਼ ਨੂੰ ਟੈਕਸ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਜ਼ਖਮੀ ਮਹਿਲਾ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਲੋਨੀ ਦਾ ਇਕ ਬਦਮਾਸ਼ ਅਰੁਣ ਓਰਫ ਅਨੂੰ ਉਨ੍ਹਾਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਕਰ ਰਿਹਾ ਸੀ। ਉਹ ਉਸ ਦੇ ਬੇਟੇ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦੇ ਕੇ 50 ਹਜ਼ਾਰ ਦੀ ਮੰਗ ਰਿਹਾ ਸੀ। ਉਨ੍ਹਾਂ ਨੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਅਰੁਣ ਨੇ ਤੇਜ਼ਧਾਰ ਹਥਿਆਰ ਨਾਲ ਮਹਿਲਾ''ਤੇ ਹਮਲਾ ਕਰ ਦਿੱਤਾ। ਮਹਿਲਾ ਘਰ ਤੋਂ ਬਾਹਰ ਝਾੜੂ ਲਗਾ ਰਹੀ ਸੀ। ਮਹਿਲਾ ਨੇ ਝਾੜੂ ਨੂੰ ਅੱਗੇ ਕਰਕੇ ਆਪਣਾ ਬਚਾਅ ਕੀਤਾ। ਇਸ ਤੋਂ ਬਾਅਦ ਵੀ ਉਸ ਨੂੰ ਸੱਟ ਲੱਗ ਗਈ। ਜਦੋਂ ਮਹਿਲਾਂ ਦਾ ਬੇਟਾ ਬਚਾਉਣ ਲਈ ਆਇਆ ਤਾਂ ਬਦਮਾਸ਼ ਨੇ ਉਸ ''ਤੇ ਵੀ ਹਮਲਾ ਕਰ ਦਿੱਤਾ। ਉਹ ਉਨ੍ਹਾਂ ਨੂੰ ਧਮਕੀ ਦੇ ਕੇ ਦੌੜ ਗਿਆ। ਮਹਿਲਾ ਦੇ ਪਤੀ ਰਜਿੰਦਰ ਦਾ ਕਹਿਣਾ ਹੈ ਕਿ ਉਸ ਨੌਜਵਾਨ ਤੋਂ ਸਾਰੀ ਕਲੋਨੀ ਪਰੇਸ਼ਾਨ ਹੈ। ਉਸ ''ਤੇ ਪਹਿਲਾਂ ਵੀ ਕਈ ਧਰਾਵਾਂ ''ਚ ਕੇਸ ਚੱਲ ਰਿਹਾ ਹੈ। ਪੀੜਤ ਪਰਿਵਾਰ ਨੇ ਪੁਲਸ ਨੂੰ ਇਸ ਮਾਮਲੇ ''ਚ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।


Related News