ਕੋਵਿਡ-19 : ਜਨਤਰ ਥਾਵਾਂ ''ਤੇ ਮਾਸਕ ਨਾ ਪਹਿਨਣ ਅਤੇ ਥੁੱਕਣ ''ਤੇ ਲੱਗੇਗਾ ਜੁਰਮਾਨਾ

Friday, May 01, 2020 - 08:32 PM (IST)

ਹਰੀਦੁਆਰ (ਵਾਰਤਾ)— ਪੂਰਾ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ 'ਕੋਵਿਡ-19' ਵਿਰੁੱਧ ਜੰਗ ਲੜ ਰਿਹਾ ਹੈ। ਉੱਤਰਾਖੰਡ ਸਰਕਾਰ ਨੇ ਹਰੀਦੁਆਰ ਜ਼ਿਲਾ 'ਰੈੱਡ ਜ਼ੋਨ' ਦੀ ਸੂਚੀ ਵਿਚ ਸ਼ਾਮਲ ਹੋਣ ਤੋਂ ਬਾਅਦ ਜ਼ਿਲਾ ਅਧਿਕਾਰੀ ਸੀ. ਰਵੀਸ਼ੰਕਰ ਨੇ ਜਨਤਕ ਥਾਵਾਂ 'ਤੇ ਮਾਸਕ ਨਾ ਪਹਿਨਣ ਵਾਲਿਆਂ ਅਤੇ ਥੁੱਕਣ ਵਾਲੇ ਲੋਕਾਂ 'ਤੇ ਜੁਰਮਾਨੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲਾ ਅਧਿਕਾਰੀ ਵਲੋਂ ਜਾਰੀ ਨਿਰੇਦਸ਼ਾਂ ਮੁਤਾਬਕ ਜਨਤਕ ਥਾਵਾਂ 'ਤੇ ਮਾਸਕ ਨਾ ਪਹਿਨਣ 'ਤੇ 200 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਥੁੱਕਣ ਵਾਲਿਆਂ 'ਤੇ ਧਾਰਾ-81 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।

ਰਵੀਸ਼ੰਕਰ ਨੇ ਅੱਜ ਜਾਰੀ ਗਲੋਬਲ ਮਹਾਂਮਾਰੀ ਨਿਯਮ ਅਧੀਨ ਆਦੇਸ਼ 'ਤੇ ਕਿਹਾ ਕਿ ਸਾਰੇ ਵਪਾਰਕ ਅਦਾਰਿਆਂ ਦੇ ਸੰਚਾਲਕਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਹ ਸਮਾਜਿਕ ਦੂਰੀ ਦੋ ਗਜ਼ ਦੀ ਦੂਰੀ ਦਾ ਪਾਲਣ ਕੀਤਾ ਜਾਵੇ। ਜਿੱਥੇ-ਜਿੱਥੇ ਇਸ ਦਾ ਉਲੰਘਣ ਹੋਵੇਗਾ, ਉੱਥੇ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਲੋਕ ਇਕ ਤੋਂ ਵਧੇਰੇ ਵਾਰ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਫੜੇ ਗਏ ਉਨ੍ਹਾਂ ਵਿਰੁੱਧ ਧਾਰਾ-81 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News